ਜਥੇਦਾਰ ਸਾਹਿਬ ਅੰਦਰੋ-ਅੰਦਰੀਂ ਪੰਨੂੰ ਤੇ ਰੈਫਰੈਂਡਮ-2020 ਦੇ ਹਮਾਇਤੀ: ਰਵਨੀਤ ਬਿੱਟੂ
‘ਦ ਖ਼ਾਲਸ ਬਿਊਰੋ:- ਕਾਂਗਰਸੀ MP ਰਵਨੀਤ ਸਿੰਘ ਬਿੱਟੂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉੱਤੇ ਵੱਡੇ ਇਲਜਾਮ ਲਗਾਏ ਹਨ। ਬਿੱਟੂ ਨੇ ਕਿਹਾ ਕਿ ਜਥੇਦਾਰ ਸਾਹਿਬ ਬਾਹਰਲੀਆਂ ਤਾਕਤਾਂ ਨਾਲ ਰਲ ਚੁੱਕੇ ਹਨ। ਬਿੱਟੂ ਨੇ ਇਲਜਾਮ ਲਾਇਆ ਕਿ ਜਥੇਦਾਰ ਮਾਨਸਿਕ ਤੌਰ ‘ਤੇ ਪੂਰੀ ਤਰ੍ਹਾਂ ਰੈਫਰੈਂਡਮ-2020 ਦੇ ਹਮਾਇਤੀ ਬਣ ਚੁੱਕੇ ਹਨ।
