ਸਰਕਾਰੀ ਫੈਸਲੇ ਤੋਂ ਬਾਅਦ ਬਾਜ਼ਾਰ ਵਿੱਚ ਵਧੀ ਬਾਰਦਾਨੇ ਦੀ ਕੀਮਤ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨਾਂ ਲਈ ਬਾਰਦਾਨੇ ਦੀ ਘਾਟ ਵੱਡੀ ਮੁਸ਼ਕਿਲ ਬਣ ਰਹੀ ਹੈ। ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਇੱਕ ਵਾਰ ਵਰਤੇ ਜਾ ਚੁੱਕੇ ਬਾਰਦਾਨਾ ਨੂੰ 41.90 ਰੁਪਏ ਪ੍ਰਤੀ ਬੋਰੀ ਦੇ ਹਿਸਾਬ ਨਾਲ ਖਰੀਦ ਕੇ ਕਣਕ ਦੀ ਭਰਾਈ ਕਰਵਾਉਣ ਲਈ ਕਿਹਾ ਹੈ। ਇਸ ਬਾਰਦਾਨੇ ਦੀ ਅਦਾਇਗੀ ਸਰਕਾਰ ਬਾਅਦ ਵਿੱਚ ਆੜ੍ਹਤੀਆਂ ਨੂੰ ਕਰ ਦੇਵੇਗੀ।
