ਸੜਕ ਹਾਦਸੇ ਵਿੱਚ ਗਈ ਪਟਿਆਲਾ ਦੇ ਲੈਕਚਰਾਰ ਦੀ ਮੌਤ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਨਾਭਾ ਵਿੱਚ ਵਾਪਰੇ ਇਕ ਸੜਕ ਹਾਦਸੇ ਵਿੱਚ ਸਰਕਾਰੀ ਸਕੂਲ ਦੇ ਲੈਕਚਰਾਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਰਵਿੰਦਰ ਸਿੰਘ ਬਲਾਕ ਨਾਭਾ ਦੇ ਸਰਕਾਰੀ ਸਕੂਲ ਮੰਡੌਤ ਵਿੱਚ ਅੰਗਰੇਜ਼ੀ ਦੇ ਲੈਕਚਰਾਰ ਵਜੋਂ ਸੇਵਾ ਨਿਭਾ ਰਹੇ ਸਨ। ਪਟਿਆਲਾ ਦਾ ਰਹਿਣ ਵਾਲਾ ਰਵਿੰਦਰ ਸਿੰਘ ਨਾਭਾ ਵਿਖੇ ਆਪਣੇ ਸਹੁਰੇ ਘਰ ਆਇਆ ਹੋਇਆ ਸੀ।