ਕਰਤਾਰਪੁਰ ਲਾਂਘਾ-ਕੈਪਟਨ ਨੇ 2 ਦਿਨ ਬਾਅਦ ਖੋਲੀ ਜ਼ੁਬਾਨ, ਆਪਣੇ ਡੀਜੀਪੀ ਦਾ ਕੀਤਾ ਬਚਾਅ
ਚੰਡੀਗੜ੍ਹ- ਕਰਤਾਰਪੁਰ ਲਾਂਘੇ ਬਾਰੇ ਡੀਜੀਪੀ ਵੱਲੋਂ ਜ਼ਹਿਰ ਉਗਲਣ ਵਾਲੇ ਬਿਆਨ ਤੋਂ 2 ਦਿਨ ਬਾਅਦ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਬਿਆਨ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਡੀਜੀਪੀ ਨੂੰ ਝਾੜ ਪਾਉਂਦਿਆਂ ਕਿਹਾ ਕਿ ਡੀਜੀਪੀ ਦਿਨਕਰ ਗੁਪਤਾ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਉਹ ਕਰਤਾਰਪੁਰ ਲਾਂਘਾ ਕਦੇ ਵੀ ਬੰਦ ਨਹੀਂ ਹੋਣ ਦੇਣਗੇ।