ਮੌਸਮ ਦਾ ਹਾਲ: ਆਉਣ ਵਾਲੇ ਦਿਨਾਂ ’ਚ ਪੰਜਾਬ ਦੇ ਇਨ੍ਹਾਂ ਇਲਾਕਿਆਂ ’ਚ ਪਵੇਗਾ ਭਾਰੀ ਮੀਂਹ
’ਦ ਖ਼ਾਲਸ ਬਿਊਰੋ: ਆਉਣ ਵਾਲੇ 3-4 ਦਿਨਾਂ ਦੌਰਾਨ ਲਗਾਤਾਰ 2 ਪੱਛਮੀ ਗੜਬੜੀਆਂ ਪਹਾੜੀ ਖੇਤਰਾਂ ਨੂੰ ਫਿਰ ਤੋਂ ਬਰਫਵਾਰੀ ਨਾਲ ਪ੍ਰਭਾਵਿਤ ਕਰਨਗੀਆਂ, ਜਿਸ ਦੇ ਕਾਰਨ ਪੰਜਾਬ ’ਚ ਅੱਜ ਤੋਂ ਹੀ ਬੱਦਲਵਾਈ ਵੇਖੀ ਜਾ ਰਹੀ ਹੈ। ਪਹਿਲਾ ਪੱਛਮੀ ਸਿਸਟਮ ਅਗਾਮੀ 48 ਘੰਟਿਆਂ ਦੌਰਾਨ ਪ੍ਰਭਾਵਿਤ ਕਰੇਗਾ ਜਿਸ ਦੇ ਅਸਰ ਵਜੋਂ ਪੰਜਾਬ ’ਚ 1-2 ਵਾਰ ਕਿਤੇ-ਕਿਤੇ ਹਲਕੀ ਕਾਰਵਾਈ ਦੀ