ਪੰਜਾਬ ‘ਚ ਕਣਕ ਦੀ ਖਰੀਦ ਪੂਰੀ ! 7 ਲੱਖ ਤੋਂ ਵੱਧ ਕਿਸਾਨਾਂ ਨੇ ਇੰਨੇ ਲੱਖ ਟਨ ਮੰਡੀਆਂ ‘ਚ ਵੇਚੀ
ਬਿਉਰੋ ਰਿਪੋਰਟ – ਪੰਜਾਬ ਵਿੱਚ ਡੇਢ ਮਹੀਨੇ ਤੱਕ ਚੱਲੀ ਕਣਕ ਦੀ ਖਰੀਦ ਪੂਰੀ ਹੋ ਗਈ ਹੈ। ਇਸ ਵਾਰ 7 ਲੱਖ 24 ਹਜ਼ਾਰ 405 ਕਿਸਾਨ ਫਸਲ ਲੈਕੇ ਮੰਡੀਆਂ ਵਿੱਚ ਪਹੁੰਚੇ ਸਨ। ਇਸ ਦੌਰਾਨ 130 ਲੱਖ 3 ਹਜ਼ਾਰ MP ਕਣਕ ਮੰਡੀਆਂ ਵਿੱਚ ਪਹੁੰਚੀ ਹੈ। 119 ਲੱਖ 23 ਹਜ਼ਾਰ 600 ਮੀਟਰਿਕ ਟਨ ਸਰਕਾਰੀ ਏਜੰਸੀਆਂ ਨੇ ਖਰੀਦ ਕੀਤੀ ਹੈ।
