ਲੁਧਿਆਣਾ ਵਿੱਚ ਹੜ੍ਹ ਦਾ ਖ਼ਤਰਾ ਵਧਿਆ, ਸਤਲੁਜ ਦਾ ਪਹਿਲਾ ਬੰਨ੍ਹ ਟੁੱਟਿਆ, ਦੂਜੇ ਦਾ ਹੋ ਰਿਹਾ ਕਟਾਅ
ਬਿਊਰੋ ਰਿਪੋਰਟ (ਲੁਧਿਆਣਾ, 6 ਸਤੰਬਰ 2025): ਪੰਜਾਬ ਵਿੱਚ ਹੜ੍ਹ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਇਸ ਸਮੇਂ ਲੁਧਿਆਣਾ ਵਿੱਚ ਹੜ੍ਹ ਦਾ ਖ਼ਤਰਾ ਬਣਿਆ ਹੋਇਆ ਹੈ। ਸ਼ੁੱਕਰਵਾਰ ਅੱਧੀ ਰਾਤ ਨੂੰ ਇੱਥੇ ਸਤਲੁਜ ਦਰਿਆ ’ਤੇ ਪਿੰਡ ਸਸਰਾਲੀ ਵਿੱਚ ਬਣਿਆ ਬੰਨ੍ਹ ਟੁੱਟ ਗਿਆ, ਜਿਸ ਕਾਰਨ ਪਾਣੀ ਖੇਤਾਂ ਵਿੱਚ ਵੜ ਗਿਆ। ਆਬਾਦੀ ਵੱਲ ਵਧਦੇ ਪਾਣੀ ਦੇ ਵਹਾਵ
