ਮਾਨਸਾ ‘ਚ ਦੇਰ ਰਾਤ ਗੈਂਗਸਟਰ ਪੰਮਾ ਦਾ ਐਨ ਕਾਊਂਟਰ, ਗਿੱਟੇ ‘ਤੇ ਲੱਗੀ ਗੋਲੀ. ਹਸਪਤਾਲ ‘ਚ ਦਾਖਲ
ਮਾਨਸਾ ‘ਚ ਵੀਰਵਾਰ ਦੇਰ ਰਾਤ ਗੈਂਗਸਟਰਾਂ ਅਤੇ ਪੁਲਸ ਵਿਚਾਲੇ ਗੋਲ਼ੀਬਾਰੀ ਹੋਈ। ਇਹ ਗੋਲੀਆਂ ਗੈਂਗਸਟਰ ਪਰਮਜੀਤ ਸਿੰਘ ਪੰਮਾ ਵੱਲੋਂ ਚਲਾਈਆਂ ਗਈਆਂ ਸਨ, ਜਿਸ ਨੂੰ ਬੀਤੇ ਦਿਨ ਹੀ ਮਾਨਸਾ ਦੀ ਸੀ.ਆਈ.ਏ ਟੀਮ ਨੇ ਗ੍ਰਿਫ਼ਤਾਰ ਕੀਤਾ ਸੀ। ਮੁਕਾਬਲੇ ਵਿੱਚ ਗੋਲੀ ਪੰਮਾ ਦੇ ਗਿੱਟੇ ਵਿੱਚ ਲੱਗੀ। ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।