ਟਰਾਈਡੈਂਟ-ਆਈਓਐਲ ਕੰਪਨੀ ‘ਤੇ ਛਾਪੇਮਾਰੀ ਤੀਜੇ ਦਿਨ ਵੀ ਜਾਰੀ, ਆਈਟੀ ਟੀਮ ਸਟਾਕ ਨੂੰ ਬੈਲੇਂਸ ਸ਼ੀਟ ਨਾਲ ਮਿਲਾਨ ‘ਚ ਜੁਟੀ
ਲੁਧਿਆਣਾ : ਪੰਜਾਬ ‘ਚ ਟਰਾਈਡੈਂਟ ਗਰੁੱਪ ਅਤੇ ਆਈਓਐਲ ਕੈਮੀਕਲ ਕੰਪਨੀ ‘ਤੇ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਤੀਜੇ ਦਿਨ ਵੀ ਜਾਰੀ ਹੈ। ਅਧਿਕਾਰੀ ਟਰਾਈਡੈਂਟ, ਆਈਓਐਲ ਅਤੇ ਕ੍ਰਿਮਿਕਾ ਦੀਆਂ ਬੈਲੇਂਸ ਸ਼ੀਟਾਂ ਨਾਲ ਸਟਾਕ ਨੂੰ ਮਿਲਾਨ ਵਿੱਚ ਰੁੱਝੇ ਹੋਏ ਹਨ। ਆਈਟੀ ਟੀਮਾਂ ਦੇਰ ਰਾਤ ਤੱਕ ਤਿੰਨਾਂ ਕੰਪਨੀਆਂ ਦੇ ਅਧਿਕਾਰੀਆਂ ਤੋਂ ਪੁੱਛਗਿੱਛ ਕਰਨ ਵਿੱਚ ਲੱਗੀਆਂ ਰਹੀਆਂ। ਇਸ ਤੋਂ ਪਹਿਲਾਂ