ਪੰਜਾਬ ‘ਚ ਸੁਰੱਖਿਆ ਵਿਵਸਥਾ ‘ਤੇ ਫਿਰ ਖੜ੍ਹੇ ਹੋਏ ਸਵਾਲ, ਨੌਜਵਾਨ ਦਾ ਹੋਇਆ ਕਤਲ
- by Manpreet Singh
- May 7, 2024
- 0 Comments
ਖਰੜ (Kharar) ਦੇ ਨੇੜਲੇ ਪਿੰਡ ਚੰਦੋ ਵਿੱਚ ਮਾਪਿਆਂ ਦੇ ਇਕਲੌਤੇ ਪੁੱਤ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਖਰੜ ਕਲੱਬ ਵਿਚ ਬਾਊਂਸਰ ਵਜੋਂ ਤਾਈਨਾਤ ਸੀ। ਮ੍ਰਿਤਕ ਮਨੀਸ਼ ਕੁਮਾਰ ਪਿੰਡ ਤਿਊੜ ਦਾ ਰਹਿਣ ਵਾਲਾ ਸੀ, ਜੋ ਕਿਸੇ ਕੰਮ ਲਈ ਖਰੜ ਨੂੰ ਜਾ ਰਿਹਾ ਸੀ। ਰਸਤੇ ਵਿੱਚ ਹੀ ਅਣਪਛਾਤੇ ਵਿਅਕਤੀਆ ਨੇ
ਸੜਕ ਹਾਦਸੇ ‘ਚ ਬੱਚੀ ਦੀ ਹੋਈ ਮੌਤ, ਮਾਂ ਦਾ ਹੋਇਆ ਬਚਾਅ
- by Manpreet Singh
- May 7, 2024
- 0 Comments
ਸੜਕ ਹਾਦਸੇ ਵਿੱਚ ਇੱਕ ਬੱਚੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਬੱਚੀ ਆਪਣੀ ਮਾਂ ਨਾਲ ਐਕਟਿਵਾ ‘ਤੇ ਸਕੂਲ ਜਾ ਰਹੀ ਸੀ। ਚੰਡੀਗੜ੍ਹ-ਅੰਬਾਲਾ ਕੌਮੀ ਸ਼ਾਹਰਾਹ ’ਤੇ ਸਿੰਘਪੁਰਾ ਚੌਕ ਨੇੜੇ ਹਾਦਸੇ ਵਿੱਚ ਇਸ ਬੱਚੀ ਦੀ ਮੌਤ ਹੋ ਗਈ। ਮ੍ਰਿਤਕ ਅਨਨਿਆ ਦੀ ਉਮਰ 12 ਸਾਲਾ ਸੀ ਜੋ ਨਗਲਾ ਰੋਡ ’ਤੇ ਨਿੱਜੀ ਸਕੂਲ ’ਚ ਸਤਵੀਂ ਕਲਾਸ ਵਿੱਚ
ਕਾਂਗਰਸ ਨੇ ਫਿਰੋਜ਼ਪੁਰ ਤੋਂ ਐਲਾਨਿਆ ਅਖ਼ੀਰਲਾ ਉਮੀਦਵਾਰ! 2 ਵਾਰ ਦੇ MP ਨੂੰ ਮਿਲੀ ਟਿਕਟ, 50 ਸਾਲ ਤੋਂ ਕਾਂਗਰਸ ਨਹੀਂ ਜਿੱਤੀ
- by Preet Kaur
- May 7, 2024
- 0 Comments
ਕਾਂਗਰਸ ਨੇ ਲੋਕਸਭਾ ਚੋਣਾਂ ਦੇ ਲਈ ਆਪਣੇ ਅਖ਼ੀਰਲੇ 13ਵੇਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ ਇੱਕ ਵਾਰ ਮੁੜ ਤੋਂ 2 ਵਾਰ ਦੇ ਐੱਮਪੀ ਸ਼ੇਰ ਸਿੰਘ ਘੁਬਾਇਆ ’ਤੇ ਭਰੋਸਾ ਜਤਾਉਂਦੇ ਹੋਏ ਫਿਰੋਜ਼ਪੁਰ ਤੋਂ ਉਨ੍ਹਾਂ ਨੂੰ ਦੂਜੀ ਵਾਰ ਮੈਦਾਨ ਵਿੱਚ ਉਤਾਰਿਆ ਹੈ। ਪਿਛਲੀ ਵਾਰ ਉਹ ਅਕਾਲੀ ਦਲ ਦੇ ਉਮੀਦਵਾਰ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ
ਬਾਰਡਰ ’ਤੇ ਇਕ ਹੋਰ ‘ਸੰਘਰਸ਼ਸ਼ੀਲ ਅੰਨਦਾਤਾ’ ਦਾ ‘ਅੰਤ!’ ਹੁਣ ਤੱਕ 20 ਕਿਸਾਨ ਫ਼ੌਤ
- by Preet Kaur
- May 7, 2024
- 0 Comments
ਸ਼ੰਭੂ ਬਾਰਡਰ ’ਤੇ ਕਿਸਾਨਾਂ ਨੇ ਆਪਣੇ ਹੱਕਾਂ ਲਈ ਮੋਰਚਾ ਲਾਇਆ ਹੋਇਆ ਹੈ। ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਮੋਰਚੇ ਵਿੱਚ ਬੈਠੇ ਹਨ, ਮੀਂਹ, ਹਨ੍ਹੇਰੀ, ਝੱਖੜ ਤੇ ਤਪਦੀ ਧੁੱਪ ਝੱਲ ਰਹੇ ਹਨ। ਅਜਿਹੇ ਵਿੱਚ ਕਈ ਬਜ਼ੁਰਗ ਕਿਸਾਨਾਂ ਦੀ ਸਿਹਤ ਖ਼ਰਾਬ ਹੋ ਰਹੀ ਹੈ। ਅੱਜ ਸਵੇਰੇ ਇੱਕ ਹੋਰ ਕਿਸਾਨ ਨੇ ਇਸ ਦੁਨੀਆ ਨੂੰ ਅਲਵਿਦਾ ਆਖ਼ ਦਿੱਤਾ ਹੈ। ਇਸ
ਅਬੋਹਰ ‘ਚ ਕਈ ਕਿਸਾਨ ਆਗੂ ਹਿਰਾਸਤ ‘ਚ
- by Gurpreet Singh
- May 7, 2024
- 0 Comments
ਬਹਾਵਲਾ ‘ਚ ਫ਼ਿਰੋਜ਼ਪੁਰ ਤੋਂ ਲੋਕ ਸਭਾ ਉਮੀਦਵਾਰ ਕਾਕਾ ਬਰਾੜ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਪਹੁੰਚੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਹੁੰਚਣ ਤੋਂ ਪਹਿਲਾਂ ਹੀ ਪੁਲਿਸ ਨੇ ਕਿਸਾਨ ਆਗੂਆਂ ਨੂੰ ਹਿਰਾਸਤ ‘ਚ ਲੈ ਲਿਆ। ਇਹ ਕਿਸਾਨ ਆਗੂ ਪ੍ਰਸ਼ਾਸਨ ਤੋਂ ਮੰਗ ਕਰ ਰਹੇ ਸਨ ਕਿ ਉਨ੍ਹਾਂ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ
4 ਦਿਨਾਂ ਤੋਂ ਲਾਪਤਾ ਪਤੀ-ਪਤਨੀ ਦੀਆਂ ਲਾਸ਼ਾਂ ਭਾਖੜਾ ਨਹਿਰ ’ਚੋਂ ਹੋਈਆਂ ਬਰਾਮਦ
- by Gurpreet Singh
- May 7, 2024
- 0 Comments
ਲਹਿਰਾਗਾਗਾ ਦੇ ਨੇੜਲੇ ਪਿੰਡ ਰਾਮਗੜ੍ਹ ਸੰਧੂਆਂ ਦੇ ਭੇਤਭਰੀ ਹਾਲਤ ਵਿੱਚ ਗੁੰਮ ਹੋਏ ਅਗਰਵਾਲ ਪਤੀ-ਪਤਨੀ ਦੀਆਂ ਲਾਸ਼ਾਂ ਅੱਜ ਚਾਰ ਦਿਨਾਂ ਬਾਅਦ ਨਹਿਰ ਵਿੱਚੋਂ ਮਿਲੀਆਂ ਹਨ। ਲੱਭੂ ਰਾਮ (58) ਪੁੱਤਰ ਹੁਕਮੀ ਚੰਦ ਵਾਸੀ ਰਾਮਗੜ੍ਹ ਸੰਧੂਆਂ ਅਤੇ ਉਸ ਦੀ ਪਤਨੀ ਆਸ਼ਾ ਰਾਣੀ (55) ਕਈ ਦਿਨਾਂ ਤੋਂ ਕਥਿਤ ਤੌਰ ’ਤੇ ਪ੍ਰੇਸ਼ਾਨ ਸਨ। ਪਤੀ ਪਤਨੀ ਦੋ ਮਈ ਨੂੰ ਬਾਅਦ ਦੁਪਹਿਰ
ਸੁਮੇਧ ਸੈਣੀ ਖ਼ਿਲਾਫ਼ ਤੀਹਰੇ ਕਤਲ ਕੇਸ ਦੀ ਸੁਣਵਾਈ ਜਲਦੀ ਮੁਕੰਮਲ ਕੀਤੀ ਜਾਵੇ : ਹਾਈ ਕੋਰਟ
- by Gurpreet Singh
- May 7, 2024
- 0 Comments
ਦਿੱਲੀ ਹਾਈ ਕੋਰਟ ਨੇ ਹੇਠਲੀ ਅਦਾਲਤ ਨੂੰ ਕਿਹਾ ਹੈ ਕਿ 1994 ਦੇ ਤੀਹਰੇ ਕਤਲ ਕੇਸ ਦੀ ਸੁਣਵਾਈ ਜਲਦੀ ਮੁਕੰਮਲ ਕੀਤੀ ਜਾਵੇ ਜਿਸ ਵਿਚ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਮੁਲਜ਼ਮ ਹੈ। ਹਾਲਾਂਕਿ, ਹਾਈ ਕੋਰਟ ਨੇ ਕੇਸ ਨੂੰ ਕਿਸੇ ਹੋਰ ਅਦਾਲਤ ’ਚ ਤਬਦੀਲ ਕਰਨ ਤੋਂ ਇਨਕਾਰ ਕਰ ਦਿਤਾ। ਅਦਾਲਤ ਨੇ ਕਿਹਾ ਕਿ ਇਸ ਸਬੰਧ ’ਚ
