ਵਿਦੇਸ਼ ‘ਚ ਫਸੀ ਜਲੰਧਰ ਦੀ ਲੜਕੀ ਨੇ ਦੱਸੀ ਆਪਬੀਤੀ, ਕਿਹਾ- ਏਜੰਟ ਨੇ ਮਸਕਟ ‘ਚ ਵੇਚ ਦਿੱਤਾ
ਜਲੰਧਰ : ਖਾੜੀ ਦੇ ਦੋ ਦੇਸ਼ਾਂ ਵਿੱਚ ਆਪਣੀ ਜਾਨ ਬਚਾਉਣ ਤੋਂ ਬਾਅਦ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਵਿਧਵਾ ਮਾਂ ਦੀ ਧੀ ਆਪਣੇ ਵਤਨ ਪਰਤ ਆਈ ਹੈ। ਟਰੈਵਲ ਏਜੰਟਾਂ ਨੇ ਧੋਖੇ ਨਾਲ ਉਸਨੂੰ ਮਸਕਟ, ਓਮਾਨ ਵਿੱਚ ਵੇਚ ਦਿੱਤਾ। ਉਹ ਲੜਕੀ ਨੂੰ ਛੱਡਣ ਦੇ ਬਦਲੇ ਲੱਖਾਂ ਰੁਪਏ ਦੀ ਮੰਗ ਕਰ ਰਹੇ ਸਨ।
