ਬਠਿੰਡਾ ਥਰਮਲ ਪਲਾਂਟ ਦੀ 165 ਏਕੜ ਜ਼ਮੀਨ ਵੇਚਣ ਨੂੰ ਮਨਜ਼ੂਰੀ; ਬਲਾਕ C ਅਤੇ D ਕਾਲੋਨੀ ਦੀ ਵਿਕਰੀ ਦਾ ਫੈਸਲਾ
ਬਿਊਰੋ ਰਿਪੋਰਟ (ਬਠਿੰਡਾ, 10 ਦਸੰਬਰ 2025): ਆਮ ਆਦਮੀ ਪਾਰਟੀ (AAP) ਸਰਕਾਰ ਨੇ ਬਠਿੰਡਾ ਵਿੱਚ ਬੰਦ ਹੋ ਚੁੱਕੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਜ਼ਮੀਨ ਵੇਚਣ ਦਾ ਵੱਡਾ ਫੈਸਲਾ ਲਿਆ ਹੈ। ਇਸ ਪ੍ਰਸਤਾਵ ਨੂੰ ਬੋਰਡ ਆਫ਼ ਡਾਇਰੈਕਟਰਜ਼ ਵੱਲੋਂ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਜਾਣਕਾਰੀ ਅਨੁਸਾਰ, ਥਰਮਲ ਪਲਾਂਟ ਦੀ 165.67 ਏਕੜ ਜ਼ਮੀਨ ਨੂੰ ਵੇਚਣ ਲਈ ਪੁੱਡਾ (PUDA)
