ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਰਚਿਆ ਇਤਿਹਾਸ, ਖੋਜ ਹੁਣ ਪੰਜਾਬੀ ਵਿੱਚ ਵੀ ਜ਼ਰੂਰੀ
ਬਿਊਰੋ ਰਿਪੋਰਟ (ਅੰਮ੍ਰਿਤਸਰ, 27 ਜਨਵਰੀ 2026): ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇੱਕ ਇਤਿਹਾਸਕ ਫੈਸਲਾ ਲੈਂਦਿਆਂ ਪੰਜਾਬੀ-ਫਸਟ ਐਜੂਕੇਸ਼ਨ, ਰਿਸਰਚ ਐਂਡ ਗਵਰਨੈਂਸ ਪਾਲਿਸੀ 2026 ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਨੀਤੀ ਅਧੀਨ ਹੁਣ ਪੀਐੱਚਡੀ ਥੀਸਿਸ, ਡਿਸਰਟੇਸ਼ਨ, ਪ੍ਰੋਜੈਕਟ ਰਿਪੋਰਟਾਂ ਅਤੇ ਫੰਡ ਵਾਲੀ ਖੋਜ ਨੂੰ ਅੰਗਰੇਜ਼ੀ (ਜਾਂ ਮੁੱਖ ਅਕਾਦਮਿਕ ਭਾਸ਼ਾ) ਨਾਲ ਨਾਲ ਪੰਜਾਬੀ (ਗੁਰਮੁਖੀ ਲਿਪੀ) ਵਿੱਚ ਵੀ ਜ਼ਰੂਰ ਜਮ੍ਹਾਂ
