FSSAI ਦਾ ਵੱਡਾ ਫੈਸਲਾ: ਖਾਧ ਪਦਾਰਥਾਂ ’ਤੇ ‘ORS’ ਸ਼ਬਦ ਦੇ ਇਸਤੇਮਾਲ ’ਤੇ ਤੁਰੰਤ ਰੋਕ
ਬਿਊਰੋ ਰਿਪੋਰਟ (ਚੰਡੀਗੜ੍ਹ, 20 ਅਕਤੂਬਰ 2025): ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (FSSAI) ਨੇ ਸਾਰੇ ਫੂਡ ਬਿਜ਼ਨਸ ਆਪਰੇਟਰਾਂ ਨੂੰ ਆਪਣੇ ਉਤਪਾਦਾਂ ਦੀ ਲੇਬਲਿੰਗ ਅਤੇ ਇਸ਼ਤਿਹਾਰਬਾਜ਼ੀ ਵਿੱਚ ‘ORS’ (ਓਰਲ ਰੀਹਾਈਡਰੇਸ਼ਨ ਸਲਿਊਸ਼ਨ) ਸ਼ਬਦ ਦੀ ਵਰਤੋਂ ਤੁਰੰਤ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਅਥਾਰਟੀ ਨੇ ਅਜਿਹੇ ਅਭਿਆਸਾਂ ਨੂੰ ਖਪਤਕਾਰਾਂ ਲਈ ਗੁੰਮਰਾਹਕੁੰਨ ਅਤੇ ਧੋਖਾ ਦੇਣ ਵਾਲਾ ਦੱਸਿਆ
