ਮੀਡੀਆ ’ਚ ਕਿਸਾਨ ਮੋਰਚੇ ਬਾਰੇ ਫੈਲਾਈ ਜਾ ਰਹੀ ਝੂਠੀ ਖ਼ਬਰ! ਕਿਸਾਨਾਂ ਨੇ ਦਿੱਤਾ ਜਵਾਬ! ਭੇਜਣਗੇ ਕਾਨੂੰਨੀ ਨੋਟਿਸ
ਬਿਉਰੋ ਰਿਪੋਰਟ: ਅੱਜ ਸਵੇਰੇ ਇੱਕ ਮੀਡੀਆ ਚੈਨਲ ’ਤੇ ਵੀਡੀਓ ਪੋਸਟ ਕੀਤੀ ਗਈ ਹੈ ਜਿਸ ਵਿੱਚ ਸੂਤਰਾਂ ਦੇ ਹਵਾਲੇ ਤੋਂ ਦਾਅਵਾ ਕੀਤਾ ਗਿਆ ਹੈ ਕਿ ਸ਼ੰਭੂ ਮੋਰਚੇ ਵਾਲੇ ਕਿਸਾਨ ਅੰਦੋਲਨ ਅੰਦਰ ਫੁੱਟ ਪੈ ਗਈ ਹੈ, ਸਰਵਣ ਪੰਧੇਰ ਤੇ ਜਗਜੀਤ ਡੱਲੇਵਾਲ ਤੋਂ ਮੋਰਚੇ ਦੇ ਬਾਕੀ ਲੀਡਰ ਨਾਰਾਜ਼ ਹਨ ਅਤੇ ਮੋਰਚਾ ਖ਼ਤਮ ਕਰਨ ਦਾ ਦਬਾਅ ਪਾ ਰਹੇ ਹਨ।
