ਕੱਲ ਕਿਸਾਨਾਂ ਦੀ ਟ੍ਰਿਪਲ ਝਟਕਾ ਦੇਣ ਦੀ ਤਿਆਰ ! ਆਰ-ਪਾਰ ਦੀ ਲੜਾਈ ਦੇ ਮੂਡ ‘ਚ ਕਿਸਾਨ
ਬਿਉਰੋ ਰਿਪੋਰਟ : ਪੰਜਾਬ-ਹਰਿਆਣਾ ਦੇ ਸ਼ੰਭੂ,ਖਨੌਰੀ ਅਤੇ ਡਬਵਾਲੀ ਸਰਹੱਦ ‘ਤੇ ਪੈਦਾ ਹੋਏ ਟਕਰਾਅ ਦੇ ਹਾਲਾਤਾਂ ਤੋਂ ਬਾਅਦ ਪੰਜਾਬ ਦੀਆਂ ਵੱਡੀ ਯੂਨੀਅਨ ਵੀ ਮੈਦਾਨ ‘ਤੇ ਉਤਰ ਆਇਆਂ ਹਨ । ਭਾਰਤੀ ਕਿਸਾਨ ਯੂਨੀਅਨ ਉਗਰਾਂਹਾ ਨੇ ਵੀਰਵਾਰ ਨੂੰ ਰੇਲ ਰੋਕਣ ਦਾ ਐਲਾਨ ਕਰ ਦਿੱਤਾ ਹੈ ਜਦਕਿ SKM ਨੇ ਮੀਟਿੰਗ ਬੁਲਾਕੇ ਟੋਲ ਫ੍ਰੀ ਕਰਨ ਦਾ ਐਲ਼ਾਨ ਕੀਤਾ ਹੈ ।