ਬੇਲਾਰੂਸ ਦੇ ਰਾਸ਼ਟਰਪਤੀ ‘ਤੇ ਚੋਣਾਂ ‘ਚ ਧੋਖਾਧੜੀ ਕਰਨ ਦੇ ਲੱਗੇ ਦੋਸ਼, ਹਜ਼ਾਰਾਂ ਲੋਕਾਂ ਨੇ ਕੀਤਾ ਰੋਸ ਪ੍ਰਦਰਸ਼ਨ
‘ਦ ਖ਼ਾਲਸ ਬਿਊਰੋ :- ਬੇਲਾਰੂਸ ਦੀ ਰਾਜਧਾਨੀ ਮਿਨਸਕ ਦੀਆਂ ਸੜਕਾਂ ‘ਤੇ ਰਾਸ਼ਟਰਪਤੀ ਐਲਗਜ਼ੈਡਰ ਲੁਕਾਸ਼ੇਂਕੋ ਦੇ ਖਿਲਾਫ ਵਿਵਾਦਪੂਰਨ ਚੋਣਾਂ ਨੂੰ ਲੈ ਕੇ ਹਜ਼ਾਰਾ ਦੀ ਗਿਣਤੀ ‘ਚ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤੇ। ਇਸ ਪ੍ਰਦਰਸ਼ਨ ਦਾ ਕਾਰਨ ਚੋਣਾਂ ‘ਚ ਕਥਿਤ ਧੋਖਾਧੜੀ ਤੇ ਰੋਸ ਪ੍ਰਦਸ਼ਨਾਂ ਦੌਰਾਨ ਪੁਲਿਸ ਦੀ ਹਿੰਸਾ ਸੀ, ਜਿਸ ‘ਤੇ ਲੋਕਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ।