ਸੇਵਾਮੁਕਤ IAS ਪ੍ਰੀਤੀ ਸੂਦਨ ਬਣੀ UPSC ਦੀ ਨਵੀਂ ਚੇਅਰਪਰਸਨ! ਰੱਖਿਆ ਮੰਤਰਾਲੇ ਸਮੇਤ ਕਈ ਵਿਭਾਗਾਂ ’ਚ 37 ਸਾਲ ਦਾ ਤਜਰਬਾ
- by Preet Kaur
- July 31, 2024
- 0 Comments
ਨਵੀਂ ਦਿੱਲੀ: ਮੰਗਲਵਾਰ 30 ਜੁਲਾਈ ਨੂੰ ਕੇਂਦਰ ਸਰਕਾਰ ਨੇ ਪ੍ਰੀਤੀ ਸੂਦਨ ਨੂੰ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਪ੍ਰੀਤੀ ਸੂਦਨ, 1983 ਬੈਚ ਦੀ ਆਈਏਐਸ ਅਧਿਕਾਰੀ, ਸਾਬਕਾ ਕੇਂਦਰੀ ਸਿਹਤ ਸਕੱਤਰ ਹੈ। ਉਹ 1 ਅਗਸਤ ਨੂੰ ਅਹੁਦਾ ਸੰਭਾਲਣਗੇ। ਰੱਖਿਆ ਮੰਤਰਾਲੇ ਸਮੇਤ ਕਈ ਵਿਭਾਗਾਂ ਵਿੱਚ 37 ਸਾਲ ਦਾ ਤਜ਼ਰਬਾ ਆਂਧਰਾ ਪ੍ਰਦੇਸ਼ ਕੇਡਰ ਦੀ ਅਧਿਕਾਰੀ
ਪੈਰਿਸ ਓਲੰਪਿਕ- ਭਾਰਤ ਦੇ 6 ਮੁਕਾਬਲੇ ਅੱਜ, ਮੈਡਲ ਲੈਣ ਲਈ ਲਾਉਣਗੇ ਜਿੰਦ-ਜਾਨ
- by Gurpreet Singh
- July 31, 2024
- 0 Comments
ਪੈਰਿਸ ਓਲੰਪਿਕ ‘ਚ ਬੁੱਧਵਾਰ ਨੂੰ ਭਾਰਤੀ ਖਿਡਾਰੀ 6 ਖੇਡਾਂ ‘ਚ ਹਿੱਸਾ ਲੈਣਗੇ। ਪੈਰਿਸ ‘ਚ ਚੱਲ ਰਹੀਆਂ ਖੇਡਾਂ ਦੇ 5ਵੇਂ ਦਿਨ ਸਟਾਰ ਬੈਡਮਿੰਟਨ ਖਿਡਾਰਨ ਪੀ.ਵੀ.ਸਿੰਧੂ, ਟੋਕੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਲਵਲੀਨਾ ਬੋਰਗੋਹੇਨ ਅਤੇ ਤਜਰਬੇਕਾਰ ਤੀਰਅੰਦਾਜ਼ ਦੀਪਿਕਾ ਕੁਮਾਰੀ ਵਰਗੇ ਭਾਰਤੀ ਸਿਤਾਰੇ ਮੈਦਾਨ ‘ਚ ਹੋਣਗੇ। ਸ਼ੂਟਿੰਗ ਦੇ ਮਹਿਲਾ ਟਰੈਪ ਵਰਗ ਵਿੱਚ ਭਾਰਤੀ ਨਿਸ਼ਾਨੇਬਾਜ਼ ਸ਼੍ਰੇਅਸੀ ਸਿੰਘ ਅਤੇ ਰਾਜੇਸ਼ਵਰੀ
ਵਾਇਨਾਡ ‘ਚ ਜ਼ਮੀਨ ਖਿਸਕਣ ਕਾਰਨ ਹੁਣ ਤੱਕ 151 ਮੌਤਾਂ, 220 ਲਾਪਤਾ, ਬਚਾਅ ਕਾਰਜ ਜਾਰੀ
- by Gurpreet Singh
- July 31, 2024
- 0 Comments
ਕੇਰਲ ਦੇ ਵਾਇਨਾਡ ‘ਚ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 151 ਤੱਕ ਪਹੁੰਚ ਗਈ ਹੈ। 116 ਹਸਪਤਾਲ ਵਿੱਚ ਹਨ, ਜਦੋਂ ਕਿ 220 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ। ਸੋਮਵਾਰ ਦੇਰ ਰਾਤ ਮੁੰਡਾਕਾਈ, ਚੂਰਾਮਾਲਾ, ਅੱਟਾਮਾਲਾ ਅਤੇ ਨੂਲਪੁਝਾ ਪਿੰਡਾਂ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਘਰ, ਪੁਲ, ਸੜਕਾਂ ਅਤੇ ਵਾਹਨ
ਸੱਪ ਨੇ ਫੌਜੀ ਦਾ ਘਰ ਕੀਤਾ ਬਰਬਾਦ, ਪਰਿਵਾਰ ਨੇ ਫੌਜ ਤੋਂ ਕੀਤੀ ਵੱਡੀ ਮੰਗ
- by Manpreet Singh
- July 30, 2024
- 0 Comments
ਬਰਨਾਲਾ (Barnala) ਜ਼ਿਲ੍ਹੇ ਨਾਲ ਸਬੰਧਿਤ ਫੌਜੀ ਜਵਾਨ ਦੀ ਮੌਤ ਹੋ ਗਈ ਹੈ। ਉਸ ਦੀ ਮੌਤ ਦਾ ਕਾਰਨ ਸੱਪ ਦਾ ਡੰਗਣਾ ਹੈ। ਉਹ ਜੰਮੂ ਕਸ਼ਮੀਰ (Jammu-Kashmir) ਦੇ ਨੌਸਹਿਰਾ ਵਿੱਚ ਤਾਇਨਾਤ ਸੀ। ਜਵਾਨ ਸਿਮਰਨਦੀਪ ਸਿੰਘ ਆਪਣੇ ਕੋਰਸ ਲਈ ਕੁਝ ਦਿਨ ਤੋਂ ਅੰਬਾਲਾ ਆਇਆ ਹੋਇਆ ਸੀ। ਅੰਬਾਲਾ ਵਿਖੇ ਹੀ ਉਸ ਦੀ ਸੱਪ ਵੱਲੋਂ ਡੰਗਣ ਕਾਰਨ ਮੌਤ ਹੋ ਗਈ
ਘੱਟ ਫੰਡ ਮਿਲਣ ਦੇ ਬਾਵਜੂਦ ਪੰਜਾਬ ਦੇ ਖਿਡਾਰੀਆਂ ਕੀਤੀ ਕਮਾਲ, ਪੈਰਿਸ ਓਲਿੰਪਕ ‘ਚ ਭੇਜੇ ਇੰਨੇ ਖਿਡਾਰੀ
- by Manpreet Singh
- July 30, 2024
- 0 Comments
ਪੈਰਿਸ ਓਲਿੰਪਕ (Paris Olympic) ਵਿੱਚ ਭਾਰਤ ਦੇ ਕਈ ਖਿਡਾਰੀ ਭਾਗ ਲੈ ਰਹੇ ਹਨ ਇਸ ਵਿੱਚ ਪੰਜਾਬ (Punjab) ਦੇ 19 ਖਿਡਾਰੀ ਸ਼ਾਮਲ ਹਨ, ਜੋ ਹਰਿਆਣਾ (Haryana) ਤੋਂ ਬਾਅਦ ਦੂਜੇ ਨੰਬਰ ‘ਤੇ ਹੈ। ਪੈਰਿਸ ਵਿੱਚ ਹੋ ਰਹੀਆਂ ਓਲਿੰਪਕ ਵਿੱਚ ਹਰਿਆਣਾ ਨੇ ਸਭ ਤੋਂ ਵੱਧ 24 ਖਿਡਾਰੀ ਭੇਜੇ ਹਨ ਅਤੇ ਫਿਰ ਉਸ ਤੋਂ ਬਾਅਦ ਪੰਜਾਬ ਦੇ 19 ਖਿਡਾਰੀ
