ਪੰਜਾਬ ‘ਚ 70 ਫੀਸਦੀ ਝੋਨੇ ਦੀ ਹੋਈ ਕਟਾਈ ਪਰ ਹਾਲੇ ਤੱਕ ਪਿਛਲੀ ਫਸਲ ਦੀ ਨਹੀਂ ਹੋਈ ਚੁਕਾਈ – ਸਯੁੰਕਤ ਕਿਸਾਨ ਮੋਰਚੇ
ਬਿਉਰੋ ਰਿਪੋਰਟ – ਸਯੁੰਕਤ ਕਿਸਾਨ ਮੋਰਚੇ (SKM) ਵੱਲੋਂ ਪੰਜਾਬ ਅਤੇ ਹਰਿਆਣਾ (Punjab and Haryana) ਵਿਚ ਝੋਨੇ ਦੀ ਖਰੀਦ ਪ੍ਰਕਿਰਿਆ ਨੂੰ ਲੈ ਕੇ ਪੈਦਾ ਹੋਈ ਸਮੱਸਿਆ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਤਿੱਖਾ ਰੋਸ ਜ਼ਾਹਿਰ ਕੀਤਾ ਹੈ। ਐਸਕੇਐਮ ਨੇ ਕਿਹਾ ਕਿ ਹੁਣ ਤੱਕ ਪਿਛਲੇ ਸਾਲ ਦੀ ਖਰੀਦੀ ਹੋਈ ਫਸਲ ਵੀ ਗੁਦਾਮਾਂ ਅਤੇ ਮਿੱਲਾਂ ਵਿਚ ਪਈ ਹੈ।