ਪਾਕਿਸਤਾਨ ਨੇ ਪੀਐਮ ਮੋਦੀ ਨੂੰ ਐਸਸੀਓ ਮੀਟਿੰਗ ਲਈ ਦਿੱਤਾ ਸੱਦਾ
ਦਿੱਲੀ : ਪਾਕਿਸਤਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸ਼ੰਘਾਈ ਸਹਿਯੋਗ ਸੰਗਠਨ (ਐਸਸੀਓ) ਦੀ ਕੌਂਸਲ ਆਫ਼ ਹੈੱਡਜ਼ ਆਫ਼ ਗਵਰਨਮੈਂਟ (ਸੀਐਚਜੀ) ਸੰਮੇਲਨ ਲਈ ਇਸਲਾਮਾਬਾਦ ਆਉਣ ਦਾ ਸੱਦਾ ਦਿੱਤਾ ਹੈ। ਪਾਕਿਸਤਾਨ 15 ਤੋਂ 16 ਅਕਤੂਬਰ ਦਰਮਿਆਨ ਐਸਸੀਓ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਭਾਰਤ ਤੋਂ ਇਲਾਵਾ ਸੰਗਠਨ ਦੇ ਹੋਰ ਮੈਂਬਰ ਦੇਸ਼ਾਂ ਦੇ ਸਰਕਾਰਾਂ ਦੇ ਮੁਖੀਆਂ ਨੂੰ ਵੀ ਸੱਦਾ ਦਿੱਤਾ ਗਿਆ