ਹਿਮਾਚਲ ‘ਚ ਢਾਈ ਫੁੱਟ ਬਰਫ਼, 340 ਸੜਕਾਂ ਬੰਦ: ਉੱਤਰਾਖੰਡ ‘ਚ ਬਰਫ਼ਬਾਰੀ ਦਾ ਅਲਰਟ
ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ‘ਚ ਲਗਾਤਾਰ ਬਰਫਬਾਰੀ ਹੋ ਰਹੀ ਹੈ। ਹਿਮਾਚਲ ਦੀਆਂ 340 ਸੜਕਾਂ ‘ਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਚਿਤਕੁਲ ‘ਚ ਢਾਈ ਫੁੱਟ ਤੋਂ ਜ਼ਿਆਦਾ ਬਰਫ ਪਈ ਹੈ, ਜਿਸ ਕਾਰਨ ਕਈ ਸੈਲਾਨੀ ਫਸੇ ਹੋਏ ਹਨ। ਕਸ਼ਮੀਰ ਵਿੱਚ ਬਰਫ਼ਬਾਰੀ ਕਾਰਨ ਸ੍ਰੀਨਗਰ-ਲੇਹ ਸੜਕ ਬੰਦ ਹੈ। ਕਸ਼ਮੀਰ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ।
