ਕਰੋੜਾਂ ਮੁਲਾਜ਼ਮਾਂ ਲਈ ਵੱਡੀ ਰਾਹਤ: 4 ਨਵੇਂ ਲੇਬਰ ਕੋਡ ਲਾਗੂ; ਗ੍ਰੈਚੂਇਟੀ, ਸੁਰੱਖਿਆ ਤੇ ਹੱਕਾਂ ਦੇ ਨਿਯਮਾਂ ’ਚ ਵੱਡਾ ਬਦਲਾਅ
ਬਿਊਰੋ ਰਿਪੋਰਟ (ਗੁਰਪ੍ਰੀਤ ਕੌਰ, 22 ਨਵੰਬਰ 2025): ਦੇਸ਼ ਦੇ ਕਰੋੜਾਂ ਮੁਲਾਜ਼ਮਾਂ ਲਈ ਵੱਡੀ ਰਾਹਤ ਅਤੇ ਸਕੂਨ ਦੇਣ ਵਾਲੀ ਖ਼ਬਰ ਹੈ! ਕੇਂਦਰ ਸਰਕਾਰ ਨੇ ਆਖ਼ਿਰਕਾਰ 4 ਨਵੇਂ ਲੇਬਰ ਕੋਡ ਲਾਗੂ ਕਰ ਦਿੱਤੇ ਹਨ। ਆਜ਼ਾਦੀ ਤੋਂ ਬਾਅਦ ਦੇ ਸਭ ਤੋਂ ਵੱਡੇ ਇਸ ਬਦਲਾਅ ਨੇ 29 ਪੁਰਾਣੇ, ਉਲਝੇ ਹੋਏ ਕਾਨੂੰਨਾਂ ਦੀ ਥਾਂ ਲੈ ਲਈ ਹੈ। ਸਰਕਾਰ ਦਾ ਦਾਅਵਾ
