ਹਰਿਆਣਾ ‘ਚ ਸਵੇਰੇ 11 ਵਜੇ ਤੱਕ 22.70% ਵੋਟਿੰਗ
ਹਰਿਆਣਾ ‘ਚ ਵਿਧਾਨ ਸਭਾ ਚੋਣਾਂ ਲਈ ਅੱਜ ਵੋਟਿੰਗ ਦਾ ਦਿਨ ਹੈ। 90 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋ ਰਹੀ ਹੈ।ਸਵੇਰੇ 11 ਵਜੇ ਤੱਕ 22.70 ਫੀਸਦੀ ਵੋਟਿੰਗ ਹੋਈ। ਸਭ ਤੋਂ ਵੱਧ 27.94% ਮਤਦਾਨ ਪਲਵਲ ਜ਼ਿਲ੍ਹੇ ਵਿੱਚ ਅਤੇ ਸਭ ਤੋਂ ਘੱਟ ਮਤਦਾਨ ਪੰਚਕੂਲਾ ਜ਼ਿਲ੍ਹੇ ਵਿੱਚ ਹੋਇਆ। ਇੱਥੇ ਸਿਰਫ਼ 13.46% ਵੋਟਿੰਗ ਹੋਈ। ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ।