ਬੁਲਡੋਜ਼ਰ ਕਾਰਵਾਈ ’ਤੇ CJI ਦਾ ਵੱਡਾ ਬਿਆਨ, “ਸਰਕਾਰ ਇਕੱਠੇ ਜੱਜ, ਜਿਊਰੀ ਅਤੇ ਜੱਲਾਦ ਨਹੀਂ ਬਣ ਸਕਦੀ”
ਬਿਊਰੋ ਰਿਪੋਰਟ (ਨਵੀਂ ਦਿੱਲੀ, 4 ਅਕਤੂਬਰ 2025): ਚੀਫ ਜਸਟਿਸ (CJI) ਬੀ.ਆਰ. ਗਵਈ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤੀ ਨਿਆਂ ਪ੍ਰਣਾਲੀ ਰੂਲ ਆਫ ਲਾਅ (ਕਾਨੂੰਨ ਦੇ ਸ਼ਾਸਨ) ਨਾਲ ਚਲਦੀ ਹੈ ਅਤੇ ਇਸ ਵਿੱਚ ਬੁਲਡੋਜ਼ਰ ਕਾਰਵਾਈ ਦੀ ਕੋਈ ਜਗ੍ਹਾ ਨਹੀਂ ਹੈ। CJI ਇਹ ਗੱਲ ਮੌਰੀਸ਼ਸ ਵਿੱਚ ਆਯੋਜਿਤ ਸਰ ਮੌਰਿਸ ਰਾਲਟ ਮੇਮੋਰੀਅਲ ਲੈਕਚਰ 2025 ਦੌਰਾਨ ਕਹਿ ਰਹੇ ਸਨ।
