ਖ਼ਾਸ ਲੇਖ – ਸੋਸ਼ਲ ਮੀਡੀਆ ਤੇ OTT ’ਤੇ ਕਾਬੂ ਪਾਉਣ ਦੀ ਤਿਆਰੀ ’ਚ ਮੋਦੀ ਸਰਕਾਰ! ਜਾਣੋ ਕੀ ਹੈ ‘ਬਰਾਡਕਾਸਟਿੰਗ ਬਿੱਲ 2024’, ਕੀ ਯੂਟਿਊਬਰਾਂ ਤੇ ਆਨਲਾਈਨ ਆਜ਼ਾਦ ਚੈਨਲਾਂ ’ਤੇ ਲਟਕ ਰਹੀ ਹੈ ਤਲਵਾਰ ?
ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ) – ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਬ੍ਰੌਡਕਾਸਟਿੰਗ ਸਰਵਿਸਿਜ਼ (ਰੈਗੂਲੇਸ਼ਨ) ਬਿੱਲ, 2023 ਦੇ ਖਰੜੇ ’ਤੇ ਪ੍ਰਸਾਰਣ ਅਤੇ ਮਨੋਰੰਜਨ ਉਦਯੋਗ ਦੇ ਕਈ ਹਿੱਸੇਦਾਰਾਂ ਨਾਲ ਕਥਿਤ ਤੌਰ ’ਤੇ ਬੰਦ ਕਮਰਾ ਮੀਟਿੰਗਾਂ ਕਰ ਰਿਹਾ ਹੈ, ਜਿਸਦਾ ਉਦੇਸ਼ ਪ੍ਰਸਾਰਣ ਖੇਤਰ ਲਈ ਇਕਸਾਰ ਕਾਨੂੰਨੀ ਢਾਂਚਾ ਲਿਆਉਣਾ ਹੈ। ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ OTT ਸਮੱਗਰੀ, ਡਿਜੀਟਲ ਖਬਰਾਂ