ਦਿੱਲੀ ਨੂੰ ਕੂਚ ਕਰਦੇ ਕਿਸਾਨਾਂ ‘ਤੇ ਅੰਬਾਲਾ ਪੁਲਿਸ ਨੇ ਕੀਤੀਆਂ ਪਾਣੀਆਂ ਦੀਆਂ ਬੁਛਾੜਾਂ
‘ਦ ਖ਼ਾਲਸ ਬਿਊਰੋ :- ਕਿਸਾਨ ਜਥੇਬੰਦੀਆਂ ਵੱਲੋਂ ਅੱਜ ਦਿੱਲੀ ਵੱਲ ਕੂਚ ਕਰਦਿਆਂ ਆਪਣੇ ਟਰੈਕਟਰ ਟਰਾਲੀਆਂ, ਟਰੱਕਾਂ ਤੇ ਬੱਸਾਂ ਨੂੰ ਝੰਡਿਆਂ ਤੇ ਨਾਅਰਿਆਂ ਨਾਲ ਸ਼ਿੰਗਾਰਿਆ ਹੋਇਆ ਹੈ। ਲੰਮੇ ਚੱਲਣ ਵਾਲੇ ਇਸ ਕਿਸਾਨੀ ਸੰਘਰਸ਼ ਲਈ ਕਿਸਾਨ ਨੇ ਸਰਦੀ ਦੇ ਮੌਸਮ ‘ਚ ਲੋੜੀਂਦੇ ਕੱਪੜੇ, ਰਾਸ਼ਣ ਅਤੇ ਹੋਰ ਸਮਾਨ ਦਾ ਪ੍ਰਬੰਧ ਕਰ ਆਪਣੀ ਟਰਾਲੀਆਂ ਨੂੰ ਲੱਦ ਲਿਆ ਗਿਆ ਹੈ।