ਉਲੰਪਿਕਸ ਵਿੱਚ ਭਾਰਤ ਦੀ ਚਾਨੂ ਨੇ ਗੱਡਿਆ ਜਿੱਤ ਦਾ ਝੰਡਾ
ਟੋਕੀਓ ਉਲੰਪਿਕ ਦੀ ਕੱਲ੍ਹ ਜਸ਼ਨਾਂ ਨਾਲ ਸ਼ੁਰੂਆਤ ਹੋਈ। ਭਾਰਤ ਲਈ ਵੇਟਲਿਫਟਰ ਮੀਰਾਬਾਈ ਚਾਨੂ ਨੇ ਸਿਲਵਰ ਮੈਡਲ ਜਿੱਤਿਆ ਹੈ। ਚਾਨੂ ਨੇ ਟੋਕੀਓ ਵਿਖੇ ਵੇਟਲਿਫਟਿੰਗ ਦੇ ਔਰਤ ਵਰਗ ਵਿੱਚ 48 ਕਿੱਲੋ ਭਾਰ ਗਰੁੱਪ ਵਿੱਚ ਕੁੱਲ 202 ਕਿੱਲੋ ਭਾਰ ਚੁੱਕ ਕੇ ਸਿਲਵਰ ਮੈਡਲ ਜਿੱਤਿਆ ਹੈ। ਚਾਨੂ ਨੇ ਸਨੈਚ ਵਿੱਚ 87 ਕਿੱਲੋ ਭਾਰ ਚੁੱਕ ਕੇ ਦੂਜੀ ਪੁਜ਼ੀਸ਼ਨ ਬਣਾਈ ਸੀ।