ਅੱਖਾਂ ਦੀ ਰੌਸ਼ਨੀ ਮੁੜਨ ਤੋਂ ਪਹਿਲਾਂ ਹੀ ਕਰਨਾਲ ਮੋਰਚੇ ਵਿੱਚ ਮੁੜਿਆ ਗੁਰਜੰਟ ਸਿੰਘ ਖਾਲਸਾ
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):– ਖੇਤੀ ਕਾਨੂੰਨ ਦੇ ਖਿਲਾਫ ਵਿੰਢੇ ਅੰਦੋਲਨ ਦੌਰਾਨ ਗਾਇਕ ਕੰਵਰ ਗਰੇਵਾਲ ਦੇ ਇੱਕ ਗੀਤ ਦਾ ਅੰਤਰਾ ਹੈ…ਅਸੀਂ ਪੜ੍ਹਾਂਗੇ ਕਿਸਾਨ ਮਜ਼ਦੂਰ ਏਕਤਾ, ਤੇਰਾ ਛੁੱਟਣਾ ਏ ਪਿੱਛਾ ਜਿੰਦਾਬਾਦ ਬੋਲ ਕੇ। ਤੇ ਜਿੰਦਾਬਾਦ ਕਿਸੇ ਮੂੰਹੋਂ ਕਹਾਉਣ ਲਈ ਪਹਿਲਾਂ ਆਪਣੀ ਆਵਾਜ਼ ਵਿੱਚ ਦਮ ਹੋਣਾ ਚਾਹੀਦਾ ਹੈ। ਭਖਦੇ ਸੀਨੇ ਹੀ ਦੂਜਿਆਂ ਦੇ ਮਨਾਂ ਵਿੱਚ ਇਨਕਲਾਬ