ਜਿਸ ਰਣਜੀਤ ਸਿੰਘ ਨੂੰ ਤੁਸੀਂ ਦੇਸ਼ ਦਾ ਗੱਦਾਰ ਦੱਸ ਰਹੇ ਸੀ, ਉਹ ਸਾਡਾ ਹੀਰੋ ਹੈ – ਮਨਜਿੰਦਰ ਸਿੰਘ ਸਿਰਸਾ
‘ਦ ਖ਼ਾਲਸ ਬਿਊਰੋ (ਜਗਸੀਰ ਸਿੰਘ) :- ਕਿਸਾਨੀ ਅੰਦੋਲਨ ਦੌਰਾਨ ਗ੍ਰਿਫਤਾਰ ਹੋਏ ਨੌਜਵਾਨ ਕਿਸਾਨ ਰਣਜੀਤ ਸਿੰਘ ਦੀ 47 ਦਿਨਾਂ ਬਾਅਦ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਅੱਜ ਦੇਰ ਰਾਤ ਰਿਹਾਈ ਹੋ ਗਈ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਰਣਜੀਤ ਸਿੰਘ ਦੇ ਰਿਹਾਅ ਹੋਣ ਤੋਂ ਬਾਅਦ ਫੁੱਲਾਂ ਦੀ ਵਰਖਾ ਅਤੇ ਸਿਰੋਪਾਉ ਨਾਲ