ਪੰਜਾਬ ਦੇ ਕਿਸੇ ਕੋਨੇ ‘ਚ ਬੇਅਦਬੀ ਦੀ ਘਟਨਾ ਨਹੀਂ ਹੋਣ ਦਿਆਂਗੇ, ਨਿਹੰਗ ਸਿੰਘਾਂ ਨੇ ਸਾਂਭਿਆ ਮੋਰਚਾ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿੰਘੂ ਬਾਰਡਰ ‘ਤੇ ਨਿਹੰਗ ਸਿੰਘਾਂ ਵੱਲੋਂ ਅੱਜ ਪੰਥਕ ਇਕੱਠ ਕੀਤਾ ਗਿਆ। ਨਿਹੰਗ ਸਿੰਘ ਜਥੇਬੰਦੀਆਂ ਨੇ ਇਸ ਮੌਕੇ ਕਿਸਾਨੀ ਅੰਦੋਲਨ ਵਿੱਚ ਹੀ ਡਟੇ ਰਹਿਣ ਦਾ ਐਲਾਨ ਕੀਤਾ ਹੈ। ਨਿਹੰਗ ਸਿੰਘ ਜਥੇਬੰਦੀਆਂ ਨੇ ਕਿਹਾ ਕਿ ਸਾਨੂੰ ਦੇਸ਼-ਵਿਦੇਸ਼ ਤੋਂ ਸੰਗਤ ਨੇ ਅਪੀਲ ਕੀਤੀ ਹੈ ਕਿ ਅਸੀਂ ਕਿਸਾਨ ਮੋਰਚਾ ਛੱਡ ਕੇ ਨਾ ਜਾਈਏ।