ਕਿਸਾਨਾਂ ਦਾ ਹਰਿਆਣਾ ਦੇ ਸਾਰੇ ਥਾਣਿਆਂ ਲਈ ਵੱਡਾ ਐਕਸ਼ਨ
‘ਦ ਖ਼ਾਲਸ ਬਿਊਰੋ :- ਹਰਿਆਣਾ ਦੇ ਟੋਹਾਣਾ ਵਿੱਚ ਕਿਸਾਨ ਲੀਡਰਾਂ ਅਤੇ ਪ੍ਰਸ਼ਾਸਨ ਵਿਚਾਲੇ ਮੀਟਿੰਗ ਬੇਸਿੱਟਾ ਰਹੀ ਹੈ। ਟੋਹਾਣਾ ਵਿੱਚ ਕਿਸਾਨ ਧਰਨਾ ਨਹੀਂ ਚੁੱਕਣਗੇ। ਕਿਸਾਨਾਂ ਨੇ ਕੱਲ੍ਹ ਹਰਿਆਣਾ ਦੇ ਸਾਰੇ ਥਾਣਿਆਂ ਦੇ ਦੋ ਘੰਟੇ ਯਾਨਿ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਘਿਰਾਉ ਕਰਨ ਦਾ ਐਲਾਨ ਕੀਤਾ ਹੈ। ਇਹ ਮੀਟਿੰਗ 4 ਤੋਂ 5 ਘੰਟੇ ਚੱਲੀ।