ਬੇਬੇ ਮਾਨ ਕੌਰ ਕਹਿ ਗਏ ਸਦਾ ਲਈ ਅਲਵਿਦਾ
‘ਦ ਖ਼ਾਲਸ ਬਿਊਰੋ :- ਕੌਮਾਂਤਰੀ ਵੈਟਰਨ ਐਥਲੀਟ ਬੇਬੇ ਮਾਨ ਕੌਰ ਸਾਥੋਂ ਸਦਾ ਲਈ ਵਿਛੜ ਗਏ ਹਨ। ਉਨ੍ਹਾਂ ਨੇ ਡੇਰਾਬੱਸੀ ਦੇ ਸ਼ੁੱਧੀ ਆਯੁਰਵੈਦਿਕ ਹਸਪਤਾਲ ਵਿੱਚ ਆਖ਼ਰੀ ਸਾਹ ਲਿਆ। ਉਹ ਕੈਂਸਰ ਤੋਂ ਪੀੜਤ ਸਨ। ਉਨ੍ਹਾਂ ਦੇ ਪੁੱਤਰ ਗੁਰਦੇਵ ਸਿੰਘ ਨੇ ਬੇਬੇ ਦੇ ਦੇਹਾਂਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਉਹ ਠੀਕ ਚੱਲ ਰਹੇ ਸਨ