VIP ਨੰਬਰ ਲਈ 1.17 ਕਰੋੜ ਦੀ ਬੋਲੀ ਲਾ ਕੇ ਮੁੱਕਰਿਆ ਕਾਰੋਬਾਰੀ, ਹੁਣ ਸਰਕਾਰ ਕਰੇਗੀ ਜਾਂਚ
ਬਿਊਰੋ ਰਿਪੋਰਟ (4 ਦਸੰਬਰ 2025): ਚੰਡੀਗੜ੍ਹ – ਹਰਿਆਣਾ ਦਾ VIP ਨੰਬਰ ਪਲੇਟ HR88B8888 ਪਿਛਲੇ ਕੁਝ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਨੰਬਰ ਪਲੇਟ ਨੂੰ ਹਾਸਲ ਕਰਨ ਲਈ ਇੱਕ ਕਾਰੋਬਾਰੀ ਨੇ 1.17 ਕਰੋੜ ਰੁਪਏ ਦੀ ਰਿਕਾਰਡ ਬੋਲੀ ਲਗਾਈ ਸੀ, ਜਿਸ ਕਾਰਨ ਇਹ ਭਾਰਤ ਦੀ ਸਭ ਤੋਂ ਮਹਿੰਗੀ VIP ਨੰਬਰ ਪਲੇਟ ਅਖਵਾਉਣ ਲੱਗੀ ਸੀ।
