Punjab

ਪੰਜਾਬ ਵਿੱਚ ਵੈਕਸੀਨੇਸ਼ਨ ਲਈ ਤਿਆਰ ਹੋਈਆਂ ਕੈਟਾਗਰੀਆਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿੱਚ ਵੈਕਸੀਨੇਸ਼ਨ ਲਈ ਕੈਟਾਗਰੀਆਂ ਤਿਆਰ ਕੀਤੀਆਂ ਗਈਆਂ ਹਨ। ਇਸ ਲਈ ਤਿੰਨ ਕੈਟਾਗਰੀਆਂ ਤਿਆਰ ਕੀਤੀਆਂ ਗਈਆਂ ਹਨ, ਜਿਸ ਵਿੱਚ ਗੁਰੱਪ ਏ, ਗੁਰੱਪ ਬੀ ਅਤੇ ਗੁਰੱਪ ਸੀ ਕੈਟਾਗਰੀਆਂ ਹਨ। ਗੁਰੱਪ ਏ ਦੇ ਵਿੱਚ ਮੁਹਾਲੀ, ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਬਠਿੰਡਾ ਅਤੇ ਪਟਿਆਲਾ ਜ਼ਿਲ੍ਹੇ ਹੋਣਗੇ। ਗਰੁੱਪ ਬੀ ਦੇ ਵਿੱਚ ਹੁਸ਼ਿਆਰਪੁਰ, ਪਠਾਨਕੋਟ, ਮੁਹਾਲੀ, ਫਰੀਦਕੋਟ, ਕਪੂਰਥਲਾ ਅਤੇ ਗੁਰਦਾਸਪੁਰ ਜ਼ਿਲ੍ਹੇ ਹੋਣਗੇ। ਬਾਕੀ ਜੋ ਜ਼ਿਲ੍ਹੇ ਬਚੇ ਹਨ, ਉਹ ਗਰੁੱਪ ਸੀ ਵਿੱਚ ਆਉਣਗੇ।

ਗਰੁੱਪ ਏ ਦੇ ਜ਼ਿਲ੍ਹਿਆਂ ਲਈ 50 ਫੀਸਦੀ ਵੈਕਸੀਨ ਨੂੰ ਰਿਜ਼ਰਵ ਕੀਤਾ ਜਾਵੇਗਾ। ਗਰੁੱਪ ਬੀ ਦੇ ਲਈ 30 ਫੀਸਦੀ ਵੈਕਸੀਨ ਨੂੰ ਰਾਖਵਾਂ ਰੱਖਿਆ ਜਾਵੇਗਾ। ਗਰੁੱਪ ਸੀ ਦੇ ਲਈ 20 ਫੀਸਦੀ ਵੈਕਸੀਨ ਰਿਜ਼ਰਵ ਰੱਖੀ ਗਈ ਹੈ। ਗੰਭੀਰ ਮਰੀਜ਼ਾਂ ਲਈ 70 ਫੀਸਦ ਵੈਕਸੀਨ ਦਾ ਕੋਟਾ ਰੱਖਿਆ ਗਿਆ ਹੈ। ਹਾਇਰ ਰਿਸਕ ਮੁਲਾਜ਼ਮਾਂ ਦੇ ਲਈ 30 ਫੀਸਦ ਵੈਕਸੀਨ ਦਾ ਕੋਟਾ ਰੱਖਿਆ ਗਿਆ ਹੈ।