Punjab

ਪੰਜਾਬ ਪੁਲਿਸ ਦੇ ਦੋ ਸਾਬਕਾ ਵੱਡੇ ਅਧਿਕਾਰੀਆਂ ਤੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ

‘ਦ ਖਾਲਸ ਬਿਊਰੋ:ਪੰਜਾਬ ਪੁਲਿਸ ਦੇ ਸਾਬਕਾ ਡਿਪਟੀ ਇੰਸਪੈਕਟਰ ਜਨਰਲ ਲਖਮਿੰਦਰ ਸਿੰਘ ਜਾਖੜ ਅਤੇ ਸੁਖਦੇਵ ਸਿੰਘ ਸੱਗੂ ਖਿਲਾਫ ਕੇਸ ਦਰਜ ਹੋ ਗਿਆ ਹੈ। ਇਹ ਕੇਸ ਐਨਡੀਪੀਐਸ ਐਕਟ ਤਹਿਤ ਦਰਜ ਹੋਇਆ ਹੈ ਤੇ ਫ਼ਿਰੋਜ਼ਪੁਰ ਪੁਲਿਸ ਨੇ ਇਹ ਕੇਸ ਦਰਜ ਕੀਤਾ ਹੈ ।ਇਹਨਾਂ ਦੋਵਾਂ ਸਾਬਕਾ ਪੁਲਿਸ ਅਧਿਕਾਰੀਆਂ ਤੇ ਇਹ ਇਲਜ਼ਾਮ ਹਨ ਕਿ ਇਹਨਾਂ ਨੇ ਫ਼ਿਰੋਜ਼ਪੁਰ ਜੇਲ੍ਹ ‘ਚ ਬੰਦ 241 ਕੈਦੀਆਂ ਤੋਂ ਫੜੇ ਗਏ ਨ ਸ਼ਿਆਂ ‘ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਇਨ੍ਹਾਂ ਕੈਦੀਆਂ ਨੂੰ ਰਿਹਾਅ ਕਰਵਾਉਣ ਲਈ ਆਪਣੀ ਸਰਕਾਰੀ ਤਾਕਤ ਦੀ ਵਰਤੋਂ ਕੀਤੀ ਸੀ । ਦੋਵਾਂ ਅਧਿਕਾਰੀਆਂ ’ਤੇ ਇਹ ਵੀ ਦੋਸ਼ ਲਗੇ ਹਨ ਕਿ ਇਨ੍ਹਾਂ ਜੇ ਲ੍ਹ ਵਿਚੋਂ ਬਰਾਮਦ ਨ ਸ਼ੀਲੇ ਪਦਾਰਥਾਂ ਦੇ ਮਾਮਲਿਆਂ ਨੂੰ ਆਪਣੇ ਪੱਧਰ ’ਤੇ ਹੀ ਨਿਬੇੜ ਦਿੱਤਾ ਤੇ ਉੱਚ ਅਧਿਕਾਰੀਆਂ ਨੂੰ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਤੇ ਇਹ ਗੱਲ ਐਫਆਈਆਰ ਵਿਚ ਵੀ ਦਰਜ ਹੈ। ਇਹ ਮਾਮਲੇ 2005 ਤੋਂ 2011 ਦੇ ਹਨ ਜਦ ਇਹ ਦੋਵੇਂ ਫਿਰੋਜ਼ਪੁਰ ਜੇਲ੍ਹ ਦੇ ਸੁਪਰਡੈਂਟ ਵਜੋਂ ਤਾਇਨਾਤ ਸਨ।ਡੀਜੀਪੀ ਵੀਰੇਸ਼ ਕੁਮਾਰ ਭਾਵੜਾ
ਨੇ 6 ਅਪਰੈਲ ਨੂੰ ਦੋਵਾਂ ਵਿਰੁੱਧ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਸਨ ਤੇ ਫਿਰੋਜ਼ਪੁਰ ਪੁਲੀਸ ਨੂੰ ਹੁਣ ਇਹਨਾਂ ਹੁਕਮਾਂ ਮੁਤਾਬਕ ਕਾਰਵਾਈ ਕਰਨ ਲਈ ਕਿਹਾ ਗਿਆ ਹੈ।