International

ਤਾ ਲਿਬਾਨ ‘ਤੇ ਬਿਆਨ ਦੇ ਕੇ ਕਸੂਤਾ ਫਸਿਆ ਯੂਪੀ ਦਾ ਇਹ ਵੱਡਾ ਲੀਡਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਫਗਾਨਿਸਤਾਨ ਵਿੱਚ ਸੱਤਾ ਸਾਂਭਣ ਵਾਲੇ ਤਾਲਿਬਾਨ ਦੀ ਤੁਲਨਾ ਭਾਰਤ ਦੀ ਆਜ਼ਾਦੀ ਲਈ ਲੜਾਈ ਲੜਨ ਵਾਲੇ ਸੰਗਰਾਮੀਆਂ ਨਾਲ ਕਰਨਾ ਉੱਤਰ ਪ੍ਰਦੇਸ਼ ਦੇ ਇਕ ਸੰਸਦ ਮੈਂਬਰ ਨੂੰ ਮਹਿੰਗੀ ਪੈ ਗਈ ਹੈ। ਬੀਜੇਪੀ ਦੇ ਇਕ ਵਰਕਰ ਦੀ ਸ਼ਿਕਾਇਤ ਉੱਤੇ ਸਮਾਜਵਾਦੀ ਪਾਰਟੀ ਦੇ ਲੋਕ ਸਭਾ ਮੈਂਬਰ ਸ਼ਫੀਕੁਰਰਹਿਮਾਨ ਬਰਕ ਉੱਤੇ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਜਾਣਕਾਰੀ ਦਿੰਦਿਆਂ ਸੰਭਲ ਦੇ ਪੁਲਿਸ ਦੇ ਇਕ ਵੱਡੇ ਅਧਿਕਾਰੀ ਨੇ ਦੱਸਿਆ ਕਿ ਸੰਸਦ ਮੈਂਬਰ ਦਾ ਬਿਆਨ ਰਾਜਧ੍ਰੋਹ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਲਈ ਉਸਦੇ ਖਿਲਾਫ 124ਏ ਯਾਨੀ ਦੇਸ਼ਧ੍ਰੋਹ ਦੀ ਧਾਰਾ ਲਾ ਕੇ ਐੱਫਆਈਆਰ ਦਰਜ ਕੀਤੀ ਗਈ ਹੈ।ਇਸਦੇ ਨਾਲ ਹੀ 153ਏ ਤੇ 295 ਵੀ ਲਗਾਈ ਗਈ ਹੈ।ਇਸ ਤੋਂ ਇਲਾਵਾ ਦੋ ਹੋਰ ਲੋਕਾਂ ਉੱਤੇ ਸੋਸ਼ਲ ਮੀਡੀਆ ਉੱਤੇ ਵੀਡੀਓ ਵਿੱਚ ਇਸੇ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ ਹਨ। ਉਨ੍ਹਾਂ ਉੱਤੇ ਵੀ ਮਾਮਲਾ ਦਰਜ ਕੀਤਾ ਗਿਆ ਹੈ।

ਦੱਸ ਦਈਏ ਕਿ ਬਰਕ ਨੇ ਕਿਹਾ ਸੀ ਕਿ ਜਦੋਂ ਭਾਰਤ ਅੰਗ੍ਰੇਜਾਂ ਦੇ ਕਬਜ਼ੇ ਵਿੱਚ ਸੀ ਤਾਂ ਦੇਸ਼ ਦੀ ਆਜ਼ਦੀ ਦੀ ਲੜਾਈ ਗਈ। ਹੁਣ ਤਾਲਿਬਾਨ ਵੀ ਆਪਣੇ ਦੇਸ਼ ਨੂੰ ਆਜ਼ਾਦ ਕਰਵਾ ਕੇ ਦੇਸ਼ ਖੁਦ ਚਲਾਉਣਾ ਚਾਹੁੰਦਾ ਹੈ। ਪਹਿਲਾਂ ਰੂਸ ਫਿਰ ਅਮਰੀਕਾ ਨੇ ਅਫਗਾਨਿਸਤਾਨ ਵਿੱਚ ਕਬਜ਼ਾ ਕੀਤਾ ਹੋਇਆ ਸੀ। ਉਨ੍ਹਾਂ ਨੇ ਆਪਣੀ ਆਜ਼ਾਦੀ ਦੀ ਲੜਾਈ ਲੜੀ। ਇਹ ਉਨ੍ਹਾਂ ਪਰਸਨਲ ਮਾਮਲਾ ਹੈ। ਇਸ ਵਿੱਚ ਕਿਸੇ ਨੂੰ ਦਖਲ ਨਹੀਂ ਦੇਣੀ ਚਾਹੀਦੀ।

ਉੱਧਰ ਇਸ ਬਿਆਨ ਉੱਤੇ ਯੂਪੀ ਦੇ ਉੱਪ ਮੁੱਖਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਸਣੇ ਬੀਜੇਪੀ ਦੇ ਕਈ ਲੀਡਰਾਂ ਨੇ ਬਰਕ ਦੇ ਇਸ ਬਿਆਨ ਦੀ ਤਿੱਖੀ ਨਿਖੇਧੀ ਕੀਤੀ ਸੀ ਤੇ ਬੀਜੇਪੀ ਨੇ ਉਨ੍ਹਾਂ ਨੂੰ ਮਾਫੀ ਮੰਗਣ ਲਈ ਕਿਹਾ ਸੀ।ਦੋ ਸਾਲ ਪਹਿਲਾਂ ਵੀ ਸੰਸਦ ਵਿੱਚ ਵੰਦੇ ਮਾਤਰਮ ਉੱਤੇ ਆਪਣੇ ਇੱਕ ਬਿਆਨ ਨੂੰ ਲੈ ਕੇ ਸ਼ਫੀਕੁਰਰਹਿਮਾਨ ਨਿਸ਼ਾਨੇ ਉੱਤੇ ਆਏ ਸਨ।
ਸਦਨ ਵਿੱਚ ਉਰਦੂ ਵਿੱਚ ਸਹੁੰ ਚੁੱਕਣ ਤੋਂ ਬਾਅਦ ਉਨ੍ਹਾਂ ਕਿਹਾ ਸੀ ਕਿ ਭਾਰਤ ਦਾ ਸੰਵਿਧਾਨ ਜਿੰਦਾਬਾਦ, ਪਰ ਜਿੱਥੋਂ ਤੱਕ ਵੰਦੇ ਮਾਤਰਮ ਦਾ ਸਵਾਲ ਹੈ।ਇਹ ਇਸਲਾਮ ਦੇ ਖਿਲਾਫ ਹੈ ਤੇ ਅਸੀਂ ਇਸਦਾ ਪਾਲਣ ਨਹੀਂ ਕਰ ਸਕਦੇ।