Punjab

ਗੈਂ ਗਸ ਟਰ ਸਾਰਜ ਮਿੰਟੂ ਦੇ ਖ਼ਿ ਲਾਫ਼ ਮਾ ਮਲਾ ਦਰਜ

‘ਦ ਖ਼ਾਲਸ ਬਿਊਰੋ : ਬਠਿੰਡਾ ਦੀ ਕੇਂਦਰੀ ਜੇਲ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। 19 ਜੂਨ ਨੂੰ ਬਠਿੰਡਾ ਦੀ ਕੇਂਦਰੀ ਜੇ ਲ ‘ਚ ਬੰਦ ਗੈਂ ਗਸ ਟਰ ਸਾਰਜ ਮਿੰਟੂ ਵੱਲੋਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤੀਆਂ ਗਈਆਂ ਹਨ। ਬਠਿੰਡਾ, ਪੁ ਲਿਸ ਨੇ ਗੈਂ ਗਸਟ ਰ ਸਾਰਜ ਮਿੰਟੂ ਖਿ ਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਫੋਟੋ ਜੇਲ ‘ਚੋਂ ਅਪਲੋਡ ਕੀਤੀ ਗਈ ਹੈ ਜਾਂ ਉਸ ਦੇ ਕਿਸੇ ਦੋਸਤ ਨੇ।

ਦੱਸ ਦਈਏ ਕਿ ਬਠਿੰਡਾ ਦੀ ਕੇਂਦਰੀ ਜੇ ਲ ‘ਚ 40 ਤੋਂ ਵੱਧ ਗੈਂ ਗਸ ਟਰ ਬੰਦ ਹਨ, ਜਿਸ ਕਾਰਨ ਇਸ ‘ਚ ਭਾਰੀ ਸੁਰੱਖਿਆ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਇਹ ਜੇ ਲ ਆਏ ਦਿਨ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਇਸ ਵਾਰ ਸੋਸ਼ਲ ਮੀਡੀਆ ਅਕਾਊਂਟ saraj_sandhu302 ਤੋਂ ਕੁਝ ਤਸਵੀਰਾਂ ਅਪਲੋਡ ਕੀਤੀਆਂ ਗਈਆਂ ਹਨ, ਜਿਸ ‘ਤੇ ਪੁਲਿ ਸ ਨੇ ਮਾਮਲਾ ਦ ਰਜ ਕਰ ਲਿਆ ਹੈ ਪਰ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਸ ਗੈਂ ਗਸ ਟਰ ਨੇ ਇਹ ਫੋਟੋ ਜੇਲ ਦੇ ਅੰਦਰੋਂ ਅਪਲੋਡ ਕੀਤੀ ਹੈ ਜਾਂ ਕਿਸੇ ਹੋਰ ਵਿਅਕਤੀ ਨੇ।  ਕਰਮਜੀਤ ਸਿੰਘ ਸਬ ਇੰਸਪੈਕਟਰ  ਨੇ ਦੱਸਿਆ ਕਿ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂ ਚ  ਕਰ ਰਹੀ ਹੈ।