‘ਦ ਖ਼ਾਲਸ ਬਿਊਰੋ : ਪਟਿਆਲਾ ਪੁਲਿਸ ਨੇ ਕੇਂਦਰੀ ਜੇ ਲ੍ਹ ਪਟਿਆਲਾ ਦੇ ਸਾਬਕਾ ਸੁਪਰਡੈਂਟ ਤੇ ਦੋ ਹੋਰ ਸਾਬਕਾ ਮੁਲਾਜ਼ਮਾਂ ਖਿ ਲਾਫ ਫਿ ਰੌਤੀ ਆਂ ਲੈਣ ਦਾ ਕੇ ਸ ਦਰਜ ਕੀਤਾ ਹੈ। ਇਹ ਕੇਸ ਇਸ ਮਾਮਲੇ ਦੀ ਜੁਡੀਸ਼ੀਅਲ ਜਾਂਚ ਮੁਕੰਮਲ ਹੋਣ ਤੋਂ ਬਾਅਦ ਦਰਜ ਕੀਤਾ ਗਿਆ ਹੈ।
ਵਿਸ਼ਾਲ ਨਾਂ ਦੇ ਇਕ ਹਵਾਲਾਤੀ ਨੇ ਜੁਡੀਸ਼ੀਅਰੀ ਨੂੰ ਲਿਖਿਆ ਸੀ ਕਿ ਪਟਿਆਲਾ ਜੇ ਲ੍ਹ ਵਿਚ ਫਿਰੌਤੀਆਂ ਲੈਣ ਦਾ ਧੰ ਦਾ ਚੱਲ ਰਿਹਾ ਹੈ। ਇਹ ਮਾਮਲਾ 2017 ਤੋਂ 2019 ਦਾ ਹੈ। ਇਹ ਦੋ ਸ਼ ਲਗਾਇਆ ਗਿਆ ਸੀ ਕਿ ਜੇ ਲ੍ਹ ਵਿਚ ਕੈ ਦੀਆਂ ਦੀ ਕੁੱ ਟ ਮਾ ਰ ਕੀਤੀ ਜਾਂਦੀ ਹੈ ਤੇ ਉਹਨਾਂ ਨੂੰ ਪਰਿਵਾਰਾਂ ਨੂੰ ਸੱਦ ਕੇ ਫਿਰੌਤੀ ਦੇਣ ਲਈ ਮਜ਼ਬੂਤ ਕੀਤਾ ਜਾਂਦਾ ਹੈ। ਇੱਕ ਰਿਪੋਰਟ ਦੇ ਮੁਤਾਬਕ ਇਸ ਮਾਮਲੇ ਦੀ ਜਾਂਚ ਜੁਡੀਸ਼ੀਅਲ ਮੈਜਿਸਟਰੇਟ ਗੁਰਬਿੰਦਰ ਸਿੰਘ ਜੌਹਲ ਨੇ ਕੀਤੀ ਤੇ ਮਾਮਲੇ ਨੂੰ ਸਹੀ ਪਾਇਆ। ਪੁਲਿਸ ਨੇ ਸਾਬਕਾ ਸੁਪਰਡੈਂਟ ਰਾਜਨ ਕਪੂਰ, ਡਿਪਟੀ ਸੁਪਰਡੈਂਟ ਤੇਜਾ ਸਿੰਘ ਜੋ ਹੁਣ ਸੇਵਾ ਮੁਕਤ ਹੋ ਚੁੱਕੇ ਹਨ ਅਤੇ ਹੈੱਡ ਵਾਰਡਰ ਪਰਮਜੀਤ ਸਿੰਘ ਜੋ ਸੇਵਾ ਮੁਕਤ ਹੋ ਚੁੱਕੇ ਹਨ ਦੇ ਖ਼ਿਲਾਫ਼ ਥਾਣਾ ਤ੍ਰਿਪੜੀ ਵਿਖੇ ਇਹ ਮੁਕੱਦਮਾ ਦਰਜ ਕੀਤਾ ਹੈ।