The Khalas Tv Blog International ਅਮਰੀਕੀ ਕੰਪਨੀ ਖਿਲਾਫ ਭਾਰਤੀ ਅਧਿਕਾਰੀ ਨੂੰ ਆਪਣੇ ਪਦਾਰਥਾਂ ਦੀ ਵਿਕਰੀ ਲਈ ਰਿਸ਼ਵਤ ਦੇਣ ਦੇ ਦੋਸ਼ਾਂ ਤਹਿਤ ਕੇਸ ਦਰਜ
International

ਅਮਰੀਕੀ ਕੰਪਨੀ ਖਿਲਾਫ ਭਾਰਤੀ ਅਧਿਕਾਰੀ ਨੂੰ ਆਪਣੇ ਪਦਾਰਥਾਂ ਦੀ ਵਿਕਰੀ ਲਈ ਰਿਸ਼ਵਤ ਦੇਣ ਦੇ ਦੋਸ਼ਾਂ ਤਹਿਤ ਕੇਸ ਦਰਜ

‘ਦ ਖ਼ਾਲਸ ਬਿਊਰੋ :- ਅਮਰੀਕਾ ਦੇ ਨਿਆਂ ਵਿਭਾਗ ਨੇ ਅਮਰੀਕੀ ਕੰਪਨੀ ਵੱਲੋਂ ਭਾਰਤ ਦੇ ਅਧਿਕਾਰੀ ਨੂੰ ਕਥਿਤ ਤੌਰ ‘ਤੇ ਭਾਰਤ ਵਿੱਚ ਆਪਣੇ ਪੀਣ ਵਾਲੇ ਪਦਾਰਥਾਂ ਦੇ ਮੰਡੀਕਰਨ ਅਤੇ ਵੇਚਣ ਲਈ ਲਾਇਸੈਂਸ ਲੈਣ ਲਈ 10 ਲੱਖ ਰੁਪਏ ਵਿੱਚ ਰਿਸ਼ਵਤ ਦੇਣ ਦੇ ਦੋਸ਼ਾਂ ਤਹਿਤ ਜਾਂਚ ਸ਼ੁਰੂ ਕਰ ਦਿੱਤੀ ਹੈ। ਕੰਪਨੀ ਨੇ ਮੁਕੱਦਮਾ ਸ਼ੁਰੂ ਹੋਣ ਤੋਂ ਬਾਅਦ ਕੇਸ ਨੂੰ ਬੰਦ ਕਰਨ ਲਈ 1. 95 ਕਰੋੜ ਡਾਲਰ ਦੇਣ ਲਈ ਸਹਿਮਤੀ ਜਤਾਈ ਹੈ।

ਸ਼ਿਕਾਗੋ ਸਥਿਤ ਕੰਪਨੀ ਨੇ 2006 ਵਿੱਚ ਭਾਰਤੀ ਕਾਰੋਬਾਰ ਐਕੁਇਰ ਕੀਤਾ ਸੀ। ਅਮਰੀਕੀ ਨਿਆਂ ਵਿਭਾਗ ਦਾ ਦੋਸ਼ ਹੈ ਕਿ ਬੀਮ ਇੰਡੀਆ ਨੇ ਆਪਣੇ ਕਾਰੋਬਾਰ ਨੂੰ ਕਾਇਮ ਰੱਖਣ ਲਈ ਸਾਲ 2012 ਦੀ ਤੀਜੀ ਤਿਮਾਹੀ ਵਿੱਚ ਰਿਸ਼ਵਤ ਦਿੱਤੀ ਅਤੇ ਗਲਤ ਭੁਗਤਾਨ ਕੀਤੇ। ਨਿਆਂ ਵਿਭਾਗ ਨੇ ਇਲਜ਼ਾਮ ਲਗਾਇਆ ਕਿ ਬੀਮ ਸਨਟੋਰੀ ਇੰਕ. (ਬੀਮ) ਨੇ ਭਾਰਤੀ ਸਰਕਾਰੀ ਅਧਿਕਾਰੀ ਨੂੰ ਉਸ ਦੇ ਕਈ ਉਤਪਾਦਾਂ ਨੂੰ ਭਾਰਤੀ ਬਾਜ਼ਾਰ ਵਿੱਚ ਵੇਚਣ ਲਈ ਲਾਇਸੈਂਸ ਲੈਣ ਲਈ ਰਿਸ਼ਵਤ ਦਿੱਤੀ।

ਸਹਾਇਕ ਅਟਾਰਨੀ ਜਨਰਲ ਬ੍ਰਾਇਨ ਸੀ. ਰੈਬਿਟ ਨੇ ਕਿਹਾ ਕਿ ਬੀਮ ਅਤੇ ਇਸ ਦੀ ਭਾਰਤੀ ਸਹਾਇਕ ਕੰਪਨੀ ਨੇ ਨਾ ਸਿਰਫ ਭਾਰਤ ਸਰਕਾਰ ਦੇ ਅਧਿਕਾਰੀਆਂ ਨੂੰ ਰਿਸ਼ਵਤ ਦਿੱਤੀ, ਬਲਕਿ ਉਹ ਰਿਸ਼ਵਤਖੋਰੀ ਨੂੰ ਰੋਕਣ ਲਈ ਅੰਦਰੂਨੀ ਨਿਯੰਤਰਣ ਲਾਗੂ ਕਰਨ ਵਿੱਚ ਵੀ ਅਸਫਲ ਰਹੇ ਅਤੇ ਉਨ੍ਹਾਂ ਦੇ ਖਾਤਿਆਂ ਵਿੱਚ ਹੇਰਾਫੇਰੀ ਕੀਤੀ।

Exit mobile version