ਵਿਨੇਸ਼ ਫੋਗਾਟ (Vinesh Phogat) ਮਾਮਲੇ ਵਿੱਚ ਇਕ ਆਸ ਦੀ ਕਿਨਰ ਨਜ਼ਰ ਆ ਰਹੀ ਹੈ। ਵਿਨੇਸ਼ ਫੋਗਾਟ ਨੂੰ ਅਯੋਗ ਕਰਾਰ ਦੇਣ ਦੇ ਮਾਮਲੇ ਵਿੱਚ CAS ਵਿੱਚ ਅਪੀਲ ਸਵੀਕਾਰ ਹੋ ਚੁੱਕੀ ਹੈ। ਸੀਏਐਸ ਨੇ ਵਿਨੇਸ਼ ਫੋਗਾਟ ਦੀ ਅਯੋਗਤਾ ਵਿਰੁੱਧ ਵਿਰੋਧ ਅਪੀਲ ਸਵੀਕਾਰ ਕਰ ਲਈ ਹੈ। ਸੁਣਵਾਈ ਸ਼ਾਮ 5:30 ਵਜੇ ਸ਼ੁਰੂ ਹੋਵੇਗੀ। ਜੋਏਲ ਮੋਨਲੂਇਸ ਅਤੇ ਐਸਟੇਲ ਇਵਾਨੋਵਾ ਵਿਨੇਸ਼ ਫੋਗਾਟ ਦੇ ਵਕੀਲ ਹਨ।
ਦੱਸ ਦੇਈਏ ਕਿ ਵਿਨੇਸ਼ ਨੇ ਆਪਣੀ ਓਲੰਪਿਕ ਅਯੋਗਤਾ ਦੇ ਖਿਲਾਫ ਸੀਏਐਸ ਕੋਲ ਅਪੀਲ ਕੀਤੀ ਹੈ ਅਤੇ 50 ਕਿਲੋਗ੍ਰਾਮ ਭਾਰ ਵਰਗ ਵਿੱਚ ਸਾਂਝੇ ਚਾਂਦੀ ਦੇ ਤਗਮੇ ਦੀ ਮੰਗ ਕੀਤੀ ਹੈ। ਜੇਕਰ ਅਪੀਲ ਫੋਗਾਟ ਦੇ ਹੱਕ ਵਿੱਚ ਹੁੰਦੀ ਹੈ ਤਾਂ ਉਸ ਮੈਡਲ ਲੈਣ ਵਿੱਚ ਕਾਮਯਾਬ ਹੋ ਸਕਦੀ ਹੈ।
ਇਹ ਵੀ ਪੜ੍ਹੋ – ਸੈਮੀਫਾਈਨਲ ’ਚ ਪਹੁੰਚਿਆ ਪਹਿਲਵਾਨ ਅਮਨ ਸਹਿਰਾਵਤ, ਅਲਬਾਨੀਆ ਦੇ ਪਹਿਲਵਾਨ ਨੂੰ 11-0 ਨਾਲ ਹਰਾਇਆ