The Khalas Tv Blog Punjab ਫਿਲਮ ‘Carry on jatta’ ਨੇ ਤੋੜੇ ਸਾਰੇ ਰਿਕਾਰਡ !
Punjab

ਫਿਲਮ ‘Carry on jatta’ ਨੇ ਤੋੜੇ ਸਾਰੇ ਰਿਕਾਰਡ !

ਬਿਊਰੋ ਰਿਪੋਰਟ : ਅਦਾਕਾਰ ਪ੍ਰੋਡੂਸਰ ਗਿੱਪੀ ਗਰੇਵਾਲ ਨੂੰ ਲੰਮੇ ਸਮੇਂ ਬਾਅਦ ਖੁਸ਼ੀ ਦੀ ਖ਼ਬਰ ਮਿਲੀ ਹੈ। ਲਗਾਤਾਰ ਆਪਣੇ ਪ੍ਰੋਡਕਸ਼ਨ ਹਾਊਸ ਅਧੀਨ ਫਲਾਮ ਫਿਲਮਾਂ ਦੇਣ ਤੋਂ ਬਾਅਦ ਉਨ੍ਹਾਂ ਦੀ ‘ਕੈਰੀ ਆਨ ਜੱਟਾ 3’ ਨੇ ਕਮਾਲ ਕਰ ਦਿੱਤਾ ਹੈ । ਪਹਿਲੀ 2 ਫਿਲਮਾਂ ਵਾਂਗ ‘Carry on jatta 3’ ਨੇ ਨਵਾਂ ਰਿਕਾਰਡ ਬਣਾਇਆ ਹੈ । ਫਿਲਮ ਹੁਣ ਤੱਕ ਦੀ ਪਹਿਲੇ ਦਿਨ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ ।

‘ਪਿੰਕ ਵਿਲਾ ਪੋਰਟਲ’ ਦੇ ਮੁਤਾਬਿਕ ਫਿਲਮ ਨੇ ਪਹਿਲੇ ਦਿਨ 5.2 ਕਰੋੜ ਬਾਕਸ ਆਫਿਸ ‘ਤੇ ਕਮਾਈ ਕੀਤੀ ਹੈ,ਜੋ ਹੁਣ ਤੱਕ ਦੀ ਕੋਈ ਪੰਜਾਬੀ ਫਿਲਮ ਨਹੀਂ ਕਰ ਸਕੀ ਹੈ । ਦੱਸਿਆ ਜਾ ਰਿਹਾ ਹੈ ਫਿਲਮ ਨੇ ਪੂਰਵੀ ਪੰਜਾਬ ਤੋਂ 4 ਕਰੋੜ ਦੀ ਕਮਾਈ ਕੀਤੀ ਹੈ । ਇਸ ਤੋਂ ਇਲਾਵਾ ‘ਕੈਰੀ ਆਨ ਜੱਟਾ 3’ ਨੇ ਨਾਰਥ ਅਮਰੀਕਾ ਵਿੱਚ 170 K ਡਾਲਰ ਦੀ ਕਮਾਈ ਕੀਤੀ ਹੈ ਜਦਕਿ ਆਸਟ੍ਰੇਲੀਆ ਵਿੱਚ 100 K ਡਾਲਰ ਕਮਾਏ । ਇਸ ਤੋਂ ਪਹਿਲਾਂ ਇਹ ਰਿਕਾਰਡ ਸੋਕਣ-ਸੋਕਣ ਦੇ ਨਾਲ ਸੀ ਨੇ ਇਸ ਫਿਲਮ ਨੇ ਪਹਿਲੇ ਦਿਨ 4.7 ਕਰੋੜ ਦੀ ਕਮਾਈ ਕੀਤੀ ਸੀ,ਇਸ ਵਿੱਚ ਐੱਮੀ ਵਿਰਕ,ਸਰਗੁਨ ਮਹਿਤਾ, ਨਿਰਮਤ ਖਹਿਰਾ ਸੀ। ‘ਕੈਰੀ ਆਨ ਜੱਟਾ’ ਫਿਲਮ ਨੇ ਉਸ ਵੇਲੇ ਰਿਕਾਰਡ ਕਾਇਮ ਕੀਤਾ ਹੈ ਜਦੋਂ ਕਾਇਰਾ ਅਡਵਾਨੀ ਅਤੇ ਕਾਰਤਿਕ ਆਰਿਅਨ ਦੀ ਵੱਡੀ ਫਿਲਮ ‘ਸਤਿਆ ਪ੍ਰੇਮ ਕੀ ਕੱਥਾ’ ਰਿਲੀਜ਼ ਹੋਈ ਹੈ ।

ਕੈਰੀ ਆਨ ਜੱਟਾ 3 ਦੇ ਅਦਾਕਾਰ

Carry On Jatta 3 ਨੂੰ ਡਾਇਰੈਕਟ ਸਪੀਮ ਕੰਗ ਨੇ ਹੀ ਕੀਤਾ ਹੈ ਉਨ੍ਹਾਂ ਨੇ ਹੀ ਪਹਿਲੀ ‘ਕੈਰੀ ਆਨ ਜੱਟਾ’ ਫਿਲਮ ਨੂੰ ਡਾਇਰੈਕਟ ਕੀਤਾ ਸੀ । ਇਸ ਤੋਂ ਇਲਾਵਾ ਫਿਲਮ ਦੇ ਪ੍ਰੋਡੂਸਰ ਗਿੱਪੀ ਗਰੇਵਾਲ ਇਸ ਫਿਮਲ ਦੇ ਮੁੱਖ ਹੀਰੋ ਹਨ ਉਨ੍ਹਾਂ ਦੇ ਨਾਲ ਸੋਨਮ ਬਾਜਵਾ,ਗੁਰਪ੍ਰੀਤ ਘੁੱਗੀ,ਬੀਨੂ ਢਿੱਲੋ,ਨਸੀਰ ਚਿਨਯੋਤੀ,ਜਸਵਿੰਦਰ ਭੱਲਾ,BN ਸ਼ਰਮਾ ਅਤੇ ਕਰਮਜੀਤ ਅਨਮੋਲ ਹਨ । ਸਭ ਤੋਂ ਪਹਿਲੀ ਕੈਰੀ ਆਨ ਜੱਟਾ 2012 ਵਿੱਚ ਰਿਲੀਜ਼ ਹੋਈ ਸੀ ਜੋ ਸੁਪਰ ਹਿੱਟ ਫਿਲਮ ਸੀ ।

Exit mobile version