International

ਕਾਰ ਚਾਲਕ ਨੇ ਭੀੜ ’ਤੇ ਚੜ੍ਹਾਈ ਗੱਡੀ! 10 ਦੀ ਹਾਲਤ ਗੰਭੀਰ, 30 ਜ਼ਖਮੀ

ਬਿਊਰੋ ਰਿਪੋਰਟ: ਅਮਰੀਕਾ ਦੇ ਲਾਸ ਏਂਜਲਸ ਵਿੱਚ ਅੱਜ ਸ਼ਨੀਵਾਰ ਨੂੰ ਇੱਕ ਕਾਰ ਚਾਲਕ ਨੇ ਭੀੜ ’ਤੇ ਗੱਡੀ ਚੜ੍ਹਾ ਦਿੱਤੀ। ਇਸ ਹਾਦਸੇ ਵਿੱਚ 30 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ 10 ਦੀ ਹਾਲਤ ਗੰਭੀਰ ਹੈ। ਇਹ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 2 ਵਜੇ ਦੇ ਕਰੀਬ ਵੈਸਟ ਸੈਂਟਾ ਮੋਨਿਕਾ ਬੁਲੇਵਾਰਡ ’ਤੇ ਹੋਇਆ। ਘਟਨਾ ਇੱਕ ਮਿਊਜ਼ਕਿ ਵੈਨਿਊ ਦੇ ਬਾਹਰ ਵਾਪਰੀ।

ਲਾਸ ਏਂਜਲਸ ਫਾਇਰ ਡਿਪਾਰਟਮੈਂਟ (LAFD) ਦੀ ਟੀਮ ਨੇ ਮੀਡੀਆ ਨੂੰ ਦੱਸਿਆ ਕਿ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਣ ਦਾ ਕੰਮ ਜਾਰੀ ਹੈ। ਅਧਿਕਾਰੀਆਂ ਨੇ ਅਜੇ ਤੱਕ ਵਾਹਨ ਜਾਂ ਡਰਾਈਵਰ ਦੀ ਪਛਾਣ ਨਹੀਂ ਕੀਤੀ ਹੈ। ਇਹ ਵੀ ਸਪੱਸ਼ਟ ਨਹੀਂ ਹੈ ਕਿ ਇਹ ਹਾਦਸਾ ਜਾਣਬੁੱਝ ਕੇ ਕੀਤਾ ਗਿਆ ਸੀ ਜਾਂ ਗ਼ਲਤੀ ਨਾਲ ਹੋਇਆ ਹੈ।

ਇਸ ਸਬੰਧੀ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਰਜਨਾਂ ਫਾਇਰਫਾਈਟਰ ਅਤੇ ਪੁਲਿਸ ਕਰਮਚਾਰੀ ਮੌਕੇ ’ਤੇ ਦਿਖਾਈ ਦੇ ਰਹੇ ਹਨ। ਸੜਕ ’ਤੇ ਇੱਕ ਸਲੇਟੀ ਰੰਗ ਦੀ ਕਾਰ ਖਰਾਬ ਹਾਲਤ ਵਿੱਚ ਦਿਖਾਈ ਦੇ ਰਹੀ ਹੈ, ਜਿਸ ਦੇ ਆਲੇ-ਦੁਆਲੇ ਮਲਬਾ ਖਿੱਲਰਿਆ ਪਿਆ ਹੈ।

ਚਸ਼ਮਦੀਦ ਦਾ ਬਿਆਨ

ਹਾਦਸੇ ਸਮੇਂ ਮੌਕੇ ’ਤੇ ਮੌਜੂਦ ਕੁਝ ਲੋਕਾਂ ਨੇ ਦੱਸਿਆ ਕਿ ਅਚਾਨਕ ਇੱਕ ਤੇਜ਼ ਰਫ਼ਤਾਰ ਕਾਰ ਭੀੜ ਵਿੱਚ ਵੜ ਗਈ, ਜਿਸ ਨਾਲ ਹਫੜਾ-ਦਫੜੀ ਮੱਚ ਗਈ। LAFD ਅਤੇ ਪੁਲਿਸ ਨੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਲੋਕਾਂ ਨੂੰ ਉੱਥੇ ਨਾ ਜਾਣ ਦੀ ਅਪੀਲ ਕੀਤੀ ਹੈ।

ਇੱਕ ਔਰਤ ਨੇ ਮੀਡੀਆ ਨੂੰ ਦੱਸਿਆ ਕਿ ਉਸਨੇ ਕਾਰ ਦੇ ਭੀੜ ਵਿੱਚ ਵੜਨ ਤੋਂ ਪਹਿਲਾਂ ਗੋਲ਼ੀਆਂ ਚੱਲਣ ਦੀਆਂ ਆਵਾਜ਼ਾਂ ਸੁਣੀਆਂ। ਉਸਨੇ ਕਿਹਾ ਕਿ ਹਾਦਸੇ ਤੋਂ ਬਾਅਦ ਵੀ ਡਰਾਈਵਰ ਕਾਰ ਵਿੱਚ ਸੀ, ਬਾਅਦ ਵਿੱਚ ਸੁਰੱਖਿਆ ਗਾਰਡਾਂ ਨੇ ਉਸਨੂੰ ਫੜ ਲਿਆ ਅਤੇ ਜ਼ਮੀਨ ’ਤੇ ਪਾ ਲਿਆ।