The Khalas Tv Blog Punjab ਪੰਜਾਬ ਸਰਕਾਰ ਨੇ ਕੋਵਿਡ ਨਿਯਮਾਂ ‘ਚ ਸੋਧ ਕਰਕੇ ਕਿਹੜੀਆਂ ਚੀਜ਼ਾਂ ਖੋਲ੍ਹਣ ਦੀ ਦਿੱਤੀ ਪ੍ਰਵਾਨਗੀ, ਪੜ੍ਹੋ ਪੂਰੀ ਖਬਰ
Punjab

ਪੰਜਾਬ ਸਰਕਾਰ ਨੇ ਕੋਵਿਡ ਨਿਯਮਾਂ ‘ਚ ਸੋਧ ਕਰਕੇ ਕਿਹੜੀਆਂ ਚੀਜ਼ਾਂ ਖੋਲ੍ਹਣ ਦੀ ਦਿੱਤੀ ਪ੍ਰਵਾਨਗੀ, ਪੜ੍ਹੋ ਪੂਰੀ ਖਬਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :-ਪੰਜਾਬ ਸਰਕਾਰ ਨੇ ਅੱਜ ਕੋਵਿਡ-19 ਪਾਬੰਦੀਆਂ ਵਿੱਚ ਕੁੱਝ ਸੋਧਾਂ ਕਰਕੇ ਤਾਜ਼ਾ ਹੁਕਮ ਜਾਰੀ ਕੀਤੇ ਹਨ। ਹੁਣ ਤਾਜ਼ਾ ਹੁਕਮਾਂ ਮੁਤਾਬਕ ਕੁਝ ਗੈਰ ਜ਼ਰੂਰੀ ਚੀਜ਼ਾਂ ਜਿਵੇਂ ਸ਼ਰਾਬ ਦੇ ਠੇਕੇ, ਕਰਿਆਨੇ ਅਤੇ ਹਾਰਡਵੇਅਰ ਦੀਆਂ ਦੁਕਾਨਾਂ ਖੁੱਲ੍ਹਣਗੀਆਂ। ਇਹ ਛੋਟ ਸ਼ੁੱਕਰਵਾਰ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਲੱਗਣ ਵਾਲੇ ਹਫ਼ਤਾਵਰੀ ਕਰਫਿਊ ਨੂੰ ਛੱਡ ਕੇ ਦਿੱਤੀ ਗਈ ਹੈ।

ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਹੁਕਮਾਂ ਦੇ ਮੁਤਾਬਕ ਖਾਦ, ਬੀਜ, ਕੀਟਨਾਸ਼ਕ ਵੇਚਣ ਵਾਲੀਆਂ ਦੁਕਾਨਾਂ, ਖੇਤੀਬਾੜੀ ਮਸ਼ੀਨਰੀ, ਕ੍ਰਿਸ਼ੀ-ਬਾਗਬਾਨੀ ਦੇ ਉਪਕਰਣ ਆਦਿ ਤੋਂ ਇਲਾਵਾ ਕਰਿਆਨਾ, ਰਿਟੇਲ ਅਤੇ ਹੋਲਸੇਲ ਸ਼ਰਾਬ ਦੀਆਂ ਦੁਕਾਨਾਂ ਪਰ ਅਹਾਤੇ ਨਹੀਂ ਖੁੱਲਣਗੇ, ਉਦਯੋਗਿਕ ਸਮੱਗਰੀ, ਹਾਈਵੇਅਰ ਆਈਟਮ, ਉਪਕਰਣ, ਮੋਟਰ, ਪਾਈਪ ਆਦਿ ਦੀ ਵਿਕਰੀ ਕਰਨ ਵਾਲੀਆਂ ਦੁਕਾਨਾਂ ਨੂੰ ਛੋਟ ਦਿੱਤੀ ਗਈ ਹੈ।

Exit mobile version