The Khalas Tv Blog Punjab ਪੰਜਾਬ ਦੇ ਬਚਾਅ ਲਈ ਕੱਲ ਤੋਂ ਜਾਰੀ ਹੋਣਗੀਆਂ ਨਵੀਆਂ ਗਾਈਡਲਾਈਨਜ਼, ਕੈਪਟਨ ਦਾ ਵੱਡਾ ਐਲਾਨ
Punjab

ਪੰਜਾਬ ਦੇ ਬਚਾਅ ਲਈ ਕੱਲ ਤੋਂ ਜਾਰੀ ਹੋਣਗੀਆਂ ਨਵੀਆਂ ਗਾਈਡਲਾਈਨਜ਼, ਕੈਪਟਨ ਦਾ ਵੱਡਾ ਐਲਾਨ

‘ਦ ਖ਼ਾਲਸ ਬਿਊਰੋ:- ਅੱਜ 12 ਜੁਲਾਈ ਨੂੰ  #AskCaptain ਐਡੀਸ਼ਨ ਦੇ ਲਾਈਵ ਸੈਸ਼ਨ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ ਯਾਨਿ 13 ਜੁਲਾਈ ਤੋਂ ਪੰਜਾਬ ਦੇ ਬਚਾਅ ਲਈ ਸੂਬੇ ਅੰਦਰ ਸਖਤੀ ਵਧਾਉਣ ਦਾ ਐਲਾਨ ਕੀਤਾ ਹੈ।  ਉਨ੍ਹਾਂ ਕਿਹਾ ਕਿ ਮੈਂ ਮੁੰਬਈ, ਤਾਮਿਲਨਾਡੂ ਸਮੇਤ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਨੂੰ ਪੰਜਾਬ ਅੰਦਰ ਨਹੀਂ ਵੜਨ ਦਿਆਂਗਾ।

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਬਚਾਅ ਆਪ ਰੱਖਣ ਕਿਉਕਿ ਇਹ ਬਿਮਾਰੀ ਕਿਸੇ ਦੇ ਹੱਥਾਂ ‘ਚ ਨਹੀਂ ਸਾਡੇ ਹੱਥਾਂ ਵਿੱਚ ਹੈ। 11 ਜੁਲਾਈ ਨੂੰ ਮਾਸਕ ਜਾਂ ਸ਼ੋਸਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਉਣ ਵਾਲਿਆਂ ਦੇ ਸੂਬੇ ‘ਚ  5100 ਚਲਾਨ ਕੱਟੇ ਜਾਣ ਦੀ ਵੀ ਗੱਲ ਆਖੀ।

ਇਸ ਤੋਂ ਇਲਾਵਾਂ ਖਾਸ ਤੌਰ ‘ਤੇ ਇੱਕਠ ਨਾ ਕਰਨ ਅਤੇ ਸਮਾਗਮਾਂ ਨੂੰ ਲੈ ਕੇ ਕੱਲ ਤੋਂ ਨਵੀਆਂ ਗਾਈਡ ਲਾਈਨ ਜਾਰੀ ਕੀਤੀਆਂ ਜਾਣਗੀਆਂ।

UGC ਦੇ ਫੈਸਲੇ ਬਾਰੇ ਕੈਪਟਨ ਨੇ PM ਨਰਿੰਦਰ ਮੋਦੀ ਨੂੰ ਚਿੱਠੀ ਭੇਜੀ ਹੈ ਜਿਸ ਵਿੱਚ ਉਹਨਾਂ ਕਿਹਾ ਕਿ   ਇਹ ਫੈਸਲਾਂ ਸਟੇਟਾਂ ‘ਤੇ ਛੱਡਿਆ ਜਾਵੇ,  ਮੈਂ ਕੇਂਦਰ ਦੇ ਇਸ ਫੈਸਲੇ ਨਾਲ ਸਹਿਮਤ ਨਹੀਂ ਹਾਂ।

ਫੀਸਾਂ ਦੇ ਮਸਲੇ ਬਾਰੇ ਉਹਨਾਂ ਕਿਹਾ ਮੈਂ ਬੱਚਿਆਂ ਦੇ ਮਾਪਿਆਂ ਦੇ ਹੱਕ ਵਿੱਚ ਹਾਂ। ਸਕੂਲਾਂ ਵਿੱਚ ਬੱਚਿਆਂ ਨੂੰ ਪੜਾਇਆ ਨਹੀਂ ਜਾ ਰਿਹਾ ਫੇਰ ਮਾਪੇ ਫੀਸਾਂ ਕਿਉਂ ਦੇਣ?  ਉਨ੍ਹਾਂ ਕਿਹਾ ਕਿ ਇਸ ਮਸਲੇ ‘ਤੇ ਮੈਂ ਹਾਈਕੋਰਟ ਵਿੱਚ review ਪਾਵਾਂਗਾ।

‘ਘਿਓ ਦੇ ਟੈਂਡਰ’ ਦੇ ਮਸਲੇ ਤੇ ਬੋਲਦਿਆਂ ਉਹਨਾਂ ਕਿਹਾ ਕਿ ਮੈਂ SGPC ਦੇ ਹੱਕ ਵਿੱਚ ਨਹੀਂ ਹਾਂ। ਕਿਉਕਿ ਸ਼੍ਰੀ ਦਰਬਾਰ ਸਾਹਿਬ ਲਈ ਘਿਓ ਪੰਜਾਬ ਤੋਂ ਵਧੀਆਂ ਹੋਰ ਕਿਤੋਂ ਨਹੀਂ ਮਿਲ ਸਕਦਾ।

ਆਖਿਰ ‘ਚ ਕੈਪਟਨ ਨੇ ਪੰਜਾਬ ਦੇ ਸਾਰੇ ਸਿਆਸਤਦਾਨਾਂ ਨੂੰ ਵੀ ਵੱਡੀਆਂ ਮੀਟਿੰਗਾਂ ਕਰਨ ਤੋਂ ਵਰਜਿਆ ਹੈ।

Exit mobile version