Punjab

ਪੰਜਾਬ ਦੇ ਪੱਤਰਕਾਰਾਂ ਲਈ ਕੈਪਟਨ ਦਾ ਵੱਡਾ ਐਲਾਨ, ਇਸ ਸੂਚੀ ਵਿੱਚ ਕੀਤਾ ਸ਼ਾਮਿਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਸਾਰੇ ਮਾਨਤਾ ਪ੍ਰਾਪਤ ਅਤੇ ਪੀਲੇ ਕਾਰਡਧਾਰਕ ਪੱਤਰਕਾਰਾਂ ਨੂੰ ਫਰੰਟਲਾਈਨ ਵਰਕਰ ਐਲਾਨਿਆ ਹੈ। ਕੈਪਟਨ ਨੇ ਇਹ ਫੈਸਲਾ ਕੋਵਿਡ ਰਿਵਿਊ ਮੀਟਿੰਗ ਵਿੱਚ ਲਿਆ ਹੈ। ਇਸ ਤੋਂ ਇਲਾਵਾ ਬਿਜਲੀ ਮੁਲਾਜ਼ਮਾਂ ਨੂੰ ਵੀ ਫਰੰਟਲਾਈਨ ਵਰਕਰ ਐਲਾਨਿਆ ਗਿਆ ਹੈ। ਕੈਪਟਨ ਨੇ ਕਿਹਾ ਕਿ ਇਹ ਉਹ ਲੋਕ ਹਨ ਜੋ ਕਰੋਨਾ ਕਾਲ ਦੇ ਵਿੱਚ ਲੋਕਾਂ ਨੂੰ ਜਾਣਕਾਰੀ ਦੇਣ ਲਈ ਆਪਣੇ ਘਰਾਂ ਤੋਂ ਬਾਹਰ ਨਿਕਲਦੇ ਹਨ।

ਪੰਜਾਬ ਵਿੱਚ ਮੁਕੰਮਲ ਲੌਕਡਾਉਨ ਲਾਉਣ ਦਾ ਫੈਸਲਾ ਟਲ ਗਿਆ ਹੈ। ਪੰਜਾਬ ਅੰਦਰ ਮੁਕੰਮਲ ਲੌਕਡਾਊਨ ਬਾਰੇ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਫਿਲਹਾਲ ਕੋਈ ਵੀ ਮੁਕੰਮਲ ਲੌਕਡਾਊਨ ਨਹੀਂ ਲਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜੋ ਪਹਿਲੀਆਂ ਗਾਈਡਲਾਈਨਜ਼ ਜਾਂ ਪਾਬੰਦੀਆਂ ਜਾਰੀ ਕੀਤੀਆ ਹਨ, ਉਹ ਹੀ ਜਾਰੀ ਰਹਿਣਗੀਆਂ। ਬਲਬੀਰ ਸਿੱਧੂ ਨੇ ਪੰਜਾਬ ਵਿੱਚ 10 ਦਿਨਾਂ ਲਈ ਮੁਕੰਮਲ ਲੌਕਡਾਊਨ ਲਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਸੂਬੇ ਵਿੱਚ ਕਰੋਨਾ ਦੇ ਕੇਸ ਲਗਾਤਾਰ ਵੱਧਦੇ ਜਾ ਰਹੇ ਹਨ। ਪਰ ਕੈਪਟਨ ਨੇ ਬਲਬੀਰ ਸਿੱਧੂ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ।