Punjab

ਕੈਪਟਨ ਸਰਕਾਰ ਨੇ ਮੁਲਾਜ਼ਮਾਂ ਦੀਆਂ ਤਨਖਾਹਾਂ ‘ਚ ਵਾਧਾ ਕਰਨ ਦਾ ਕੀਤਾ ਫੈਸਲਾ, ਜਾਣੋ ਕਿਹੜੇ ਵਿਭਾਗ ਨੂੰ ਮਿਲੇਗਾ ਫਾਇਦਾ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੈਠ ਹੋਈ ਅੱਜ ਕੈਬਨਿਟ ਮੀਟਿੰਗ ਵਿੱਚ ਵੱਡਾ ਫ਼ੈਸਲਾ ਲਿਆ ਗਿਆ ਹੈ, ਸਰਕਾਰ ਨੇ OSD (LITIGATION) ਦੀ ਫਿਕਸਡ ਰੀਮੋਰਨੇਸ਼ਨ ਵਿੱਚ 20% ਵਾਧਾ ਕਰਨ ਦਾ ਫ਼ੈਸਲਾ ਲਿਆ ਹੈ। ਇਹ OSD ਮੰਤਰੀ ਮੰਡਲ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰ ਰਹੇ ਹਨ। ਤਨਖ਼ਾਹ ਵਿੱਚ ਵਾਧੇ ਤੋਂ ਬਾਅਦ ਹੁਣ ਇੰਨਾਂ ਨੂੰ 50,000 ਤੋਂ 60,000 ਹਜ਼ਾਰ ਦੇ ਵਿੱਚ ਮਿਲ ਸਕਦੇ ਹਨ।

5 ਦਸੰਬਰ 2016 ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰਨ ਵਾਲੇ OSD Litigation ਦੀ ਤਨਖ਼ਾਹ 35 ਹਜ਼ਾਰ ਫਿਕਸ ਕੀਤੀ ਗਈ ਸੀ, ਜਿਸ ਤੋਂ ਬਾਅਦ ਹੁਣ ਇੰਨਾਂ ਦੀ ਤਨਖ਼ਾਹ 50 ਹਜ਼ਾਰ ਤੱਕ ਵਧਾ ਦਿੱਤੀ ਗਈ ਹੈ।