Punjab

“ਕੈਪਟਨ ਨੂੰ ਇਹ ਦੋ ਕੰਮ ਨਹੀਂ ਕਰਨੇ ਚਾਹੀਦੇ ਸੀ” – ਰੁਲਦੂ ਸਿੰਘ ਮਾਨਸਾ

‘ਦ ਖਾਲਸ ਬਿਉੁਰੋ:ਕਿਸਾਨ ਲੀਡਰ ਰੁਲਦੂ ਸਿੰਘ ਮਾਨਸਾ ਨੇ ਚੋਣਾਂ ਬਾਰੇ ਬਿਆਨ ਦਿੰਦਿਆਂ ਕਿਹਾ ਕਿ ਅਸੀਂ ਜ਼ਿਆਦਾ ਪੈਸਾ ਖਰਚ ਨਹੀਂ ਕਰਾਂਗੇ। ਅਸੀਂ ਨਵੇਂ ਸਾਲ ਦਾ ਇੱਕ ਕੈਲੰਡਰ ਕੱਢਾਂਗੇ। ਕੈਲੰਡਰ ਵਿੱਚ ਅਸੀਂ ਆਪਣੇ ਉਮੀਦਵਾਰ ਦਾ ਨਾਂ, ਫੋਨ ਨੰਬਰ ਦਿਆਂਗੇ। ਕੈਪਟਨ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਉਸਨੂੰ ਬੁੱਢੇ ਹੋਏ ਨੂੰ ਦੋ ਕੰਮ ਨਹੀਂ ਕਰਨੇ ਚਾਹੀਦੇ। ਇੱਕ ਤਾਂ ਵਿਆਹ ਨਹੀਂ ਕਰਾਉਣਾ ਚਾਹੀਦਾ ਅਤੇ ਦੂਸਰਾ ਕਿਸੇ ਪਾਰਟੀ ਨਾਲ ਜਥੇਬੰਦੀ ਨਹੀਂ ਬਣਾਉਣੀ ਚਾਹੀਦੀ। ਕੈਪਟਨ ਸਾਢੇ ਚਾਰ ਸਾਲ ਸਾਡੇ ਮੁੱਖ ਮੰਤਰੀ ਰਹੇ ਹਨ ਪਰ ਉਨ੍ਹਾਂ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ। ਰੁਲਦੂ ਸਿੰਘ ਮਾਨਸਾ ਨੇ ਕੈਪਟਨ ਦੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਲੀਡਰ ਪ੍ਰਿੰਸ ਖੁੱਲਰ ਨੂੰ ਪੰਜਾਬ ਦੀ ਹਾਲਤ ਸੰਭਾਲਣ ਨੂੰ ਲੈ ਕੇ ਸਲਾਹ ਦਿੰਦਿਆਂ ਕਿਹਾ ਕਿ ਤੁਸੀਂ ਸਾਨੂੰ ਸਮਾਂ ਦਿਉ।