‘ਦ ਖ਼ਾਲਸ ਬਿਭਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਿਜਲੀ ਸਮਝੌਤਿਆਂ ਦੀ ਪਾਵਰ ਪਰੇਚਸ ਐਗਰੀਮੈਂਟ ਦੀ ਪੜਚੋਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਦੇ ਦੌਰ ਦੀ ਪੀਪੀਏ ਦੀ ਸਮੀਖਿਆ ਕਰ ਰਹੇ ਹਾਂ। ਪੀਪੀਏ ਨੂੰ ਕਾਊਂਟਰ ਕਰਨ ਲਈ ਜਲਦ ਕਾਨੂੰਨੀ ਰਣਨੀਤੀ ਲਿਆਂਦੀ ਜਾਵੇਗੀ। ਬਾਦਲ ਦੌਰ ਦੇ ਬਿਜਲੀ ਸਮਝੌਤੇ ਸੂਬੇ ‘ਤੇ ਵਾਧੂ ਵਿੱਤੀ ਬੋਝ ਪਾ ਰਹੇ ਹਨ। ਉਨ੍ਹਾਂ ਕਿਹਾ ਕਿ 139 ਇਕਰਾਰਨਾਮਿਆਂ ਵਿੱਚੋਂ 17 ਹੀ ਕਾਫੀ ਸੀ, ਬਾਕੀ 122 ਇਕਰਾਰਨਾਮਿਆਂ ‘ਤੇ ਬਿਨਾਂ ਵਜ੍ਹਾ ਸਹੀ ਪਾਈ ਗਈ, ਜਿਸ ਨਾਲ ਸੂਬੇ ‘ਤੇ ਵਾਧੂ ਬੋਝ ਪਿਆ ਹੈ। ਸੂਬੇ ਦੀ ਬਿਜਲੀ ਡਿਮਾਂਡ ਪੂਰੀ ਕਰਨ ਲਈ PSPCL ਨੇ 1 ਹਜ਼ਾਰ ਮੈਗਾਵਾਟ ਤੋਂ ਵੱਧ ਬਿਜਲੀ ਖਰੀਦੀ ਹੈ। ਕੈਪਟਨ ਨੇ ਲੋਕਾਂ ਨੂੰ ਬਿਜਲੀ ਦੀ ਸੰਕੋਚ ਨਾਲ ਵਰਤੋਂ ਕਰਨ ਦੀ ਵੀ ਅਪੀਲ ਕੀਤੀ ਹੈ।

Related Post
India, Khaas Lekh, Khalas Tv Special, Technology
ਤਕਨੀਕੀ ਯੁੱਗ: ਸਾਡੇ ਜੀਵਨ ‘ਤੇ ਕੀ ਪ੍ਰਭਾਵ ਪਾਇਆ ਤਕਨੀਕੀ
August 21, 2025