Punjab

ਇਕਾਂਤਵਾਸ ‘ਚ ਗਏ ਕੈਪਟਨ ਨੇ ਲਾਈਵ ਸੈਸ਼ਨ ਨੂੰ ਕੀਤਾ ਰੱਦ, ਕਿਹਾ ਮਿਲਦੇ ਹਾਂ ਅਗਲੇ ਹਫ਼ਤੇ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਵਾਰ ਲਾਈਵ ਸੈਸ਼ਨ ‘ਚ ਪੰਜਾਬੀਆਂ ਨੂੰ ਨਹੀਂ ਮਿਲੇ, ਲਾਈਵ ਸੈਸ਼ਨ ਤੋਂ ਇੱਕ ਘੰਟਾਂ ਪਹਿਲਾਂ ਹੀ ਕੈਪਟਨ ਨੇ ਜਾਣਕਾਰੀ ਦੇ ਦਿੱਤੀ ਸੀ ਕਿ ਮੈਂ ਤੁਹਾਨੂੰ ਨਹੀਂ ਮਿਲਾਂਗਾ ਕਿਉਂਕਿ ਮੈਂ ਇਕਾਂਤਵਾਸ ਦੇ ਵਿੱਚ ਹਾਂ, ਜਿਸ ਕਾਰਨ ਮੈਂ #AskCaptain ਦੇ ਲਾਈਵ ਸੈਸ਼ਨ ਨਹੀਂ ਕਰ ਸਕਾਂਗਾ, ਮਿਲਦੇ ਹਾਂ ਅਗਲੇ ਹਫ਼ਤੇ..! ਕੈਪਟਨ ਅਮਰਿੰਦਰ ਸਿੰਘ

ਦੱਸਣਯੋਗ ਹੈ ਕਿ ਪਿਛਲੇ ਦਿਨੀਂ 28 ਅਗਸਤ ਨੂੰ ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਕੁੱਝ ਵਿਧਾਇਕਾਂ ਦੇ ਸੰਪਰਕ ਵਿੱਚ ਆਏ ਸਨ, ਜਿਸ ਤੋਂ ਬਾਅਦ ਕੈਪਟਨ ਕੋਰੋਨਾ ਪਾੱਜ਼ੀਟਿਵ ਪਾਏ ਗਏ। ਡਾਕਟਰਾਂ ਦੀ ਹਦਾਇਤਾਂ ਦੇ ਅਨੁਸਾਰ ਉਨ੍ਹਾਂ ਖੁਦ ਨੂੰ ਇਕਾਂਤਵਾਸ ਕੀਤਾ ਹੋਇਆ ਹੈ ਤੇ ਇਸੇ ਕਾਰਨ ਇਸ ਹਫ਼ਤੇ ਉਹ #AskCaptain ਦਾ ਲਾਈਵ ਸੈਸ਼ਨ ਨਹੀਂ ਕਰ ਸਕੇ।