‘ਦ ਖ਼ਾਲਸ ਬਿਊਰੋ :- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਆਉਣ ਵਾਲਿਆਂ ਲਈ ਵੱਡੀ ਰਾਹਤ ਦਿੱਤੀ ਗਈ ਹੈ। ਜਿਸ ਵਿੱਚ ਅੱਗੇ ਲਿਖੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਲੋੜੀਂਦੀ ਹੋਵੇਗੀ।

1. 72 ਘੰਟਿਆਂ ਤੋਂ ਘੱਟ ਸਮੇਂ ਲਈ ਪੰਜਾਬ ਆਉਣ ‘ਤੇ ਨਹੀਂ ਕੀਤਾ ਜਾਵੇਗਾ ਤੁਹਾਨੂੰ ਕੋਆਰੰਟੀਨ, ਲੋਕਾਂ ਨੂੰ ਆਪਣੀ ਅੰਡਰਟੇਕਿੰਗ ਦੇਣੀ ਹੋਵੇਗੀ।

2. ਪੰਜਾਬ ਵਿੱਚ ਦਾਖ਼ਲ ਹੋਣ ਵੇਲੇ ਚੈੱਕ ਪੋਸਟ ‘ਤੇ ਫਾਰਮ ਭਰਕੇ ਕੇਵਲ ਅੰਡਰਟੇਕਿੰਗ ਦੇਣ ਦੀ ਲੋੜ।

3. ਪੰਜਾਬ ਆਉਣ ‘ਤੇ ਮਾਸਕ, ਸੋਸ਼ਲ ਡਿਸਟੈਂਨਸਿੰਗ ਸਮੇਤ ਜ਼ਰੂਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਹੋਵੇਗੀ।

4. ਪੰਜਾਬ ਤੋਂ ਜਾਣ ਬਾਅਦ ਜੇਕਰ ਕੋਈ ਕੋਰੋਨਾ ਪੀੜਤ ਨਿਕਲੇ, ਤਾਂ ਇਸਦੀ ਜਾਣਕਾਰੀ ਪੰਜਾਬ ਸਰਕਾਰ ਦੇ ਹੈਲਪਲਾਈਨ ਨੰਬਰ 104 ‘ਤੇ ਦਿੱਤੀ ਜਾਵੇ।